
ਰਵੀਚੰਦਰਨ ਅਸ਼ਵਿਨ ਅਤੇ ਹਰਭਜਨ ਸਿੰਘ ਵਿਚੋਂ ਬਿਹਤਰ ਆਫ ਸਪਿਨਰ ਕੌਣ ਹੈ? ਇਹ ਸਵਾਲ ਇਕ ਵਾਰ ਫਿਰ ਤੋਂ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਵਿਚ ਘੁੰਮਣਾ ਸ਼ੁਰੂ ਹੋ ਗਿਆ ਹੈ। ਅਸ਼ਵਿਨ ਨੇ ਹਾਲ ਹੀ ਵਿਚ ਟੈਸਟ ਕ੍ਰਿਕਟ ਵਿਚ 400 ਵਿਕਟਾਂ ਦਾ ਅੰਕੜਾ ਪਾਰ ਕੀਤਾ ਹੈ ਅਤੇ ਹੁਣ ਹਰਭਜਨ ਦੇ ਰਿਕਾਰਡ ਤੋਂ ਸਿਰਫ 17 ਵਿਕਟਾਂ ਦੀ ਦੂਰੀ 'ਤੇ ਹੈ।
ਉਸਨੇ ਅਹਿਮਦਾਬਾਦ ਟੈਸਟ ਦੀ ਦੂਜੀ ਪਾਰੀ ਵਿੱਚ ਬੇਨ ਸਟੋਕਸ, ਓਲੀ ਪੋਪ ਅਤੇ ਜੋਫਰਾ ਆਰਚਰ ਨੂੰ ਆਉਟ ਕੀਤਾ ਸੀ। ਅਸ਼ਵਿਨ ਨੇ ਆਪਣੇ 77 ਵੇਂ ਮੈਚ ਵਿਚ 400 ਵਿਕਟਾਂ ਲਈਆਂ ਅਤੇ ਇਸ ਦੇ ਨਾਲ ਹੀ ਉਹ ਇਹ ਕਾਰਨਾਮਾ ਹਾਸਲ ਕਰਨ ਵਾਲਾ ਸਭ ਤੋਂ ਤੇਜ਼ ਭਾਰਤੀ ਵੀ ਬਣ ਗਿਆ ਹੈ। ਉਹ ਟੈਸਟ ਵਿਚ ਸਭ ਤੋਂ ਤੇਜ਼ 400 ਵਿਕਟ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸਿਰਫ਼ ਮਹਾਨ ਮੁਥੈਯ੍ਯਾ ਮੁਰਲੀਧਰਨ ਤੋਂ ਪਿੱਛੇ ਹੈ।
ਹਰਭਜਨ ਸਿੰਘ ਅਤੇ ਰਵੀਚੰਦਰਨ ਅਸ਼ਵਿਨ ਵਿਚੋਂ ਸਭ ਤੋਂ ਬੈਸਟ ਕੌਣ ਹੈ? ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਦਾ ਮੰਨਣਾ ਹੈ ਕਿ ਜੇ ਦੋਵਾਂ ਯੁੱਗਾਂ ਦੀ ਤੁਲਨਾ ਕੀਤੀ ਜਾਵੇ ਤਾਂ ਹਰਭਜਨ ਸਿੰਘ ਮੌਜੂਦਾ ਸਟਾਰ ਸਪਿਨਰ ਤੋਂ ਥੋੜ੍ਹਾ ਅੱਗੇ ਹੈ।