VIDEO: 'ਬਾਕੀ 10 ਲੋਕ ਕੀ ਲੱਸੀ ਪੀਣ ਗਏ ਸੀ', ਧੋਨੀ ਬਾਰੇ ਇਹ ਕੀ ਬੋਲ ਗਏ ਭੱਜੀ?
Harbhajan Singh controversial statement about ms dhoni in live show : IPL 2022 ਦੇ 19ਵੇਂ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਧੋਨੀ ਦੇ ਪ੍ਰਸ਼ੰਸਕ ਭੜਕ ਸਕਦੇ ਹਨ।

IPL 2022 ਦਾ 19ਵਾਂ ਮੈਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਗਿਆ ਪਰ ਇਸ ਮੈਚ ਤੋਂ ਪਹਿਲਾਂ ਸੰਨਿਆਸ ਤੋਂ ਬਾਅਦ ਕ੍ਰਿਕਟ ਦੇ ਮਾਹਿਰ ਬਣ ਚੁੱਕੇ ਹਰਭਜਨ ਸਿੰਘ ਨੇ ਅਜਿਹਾ ਬਿਆਨ ਦਿੱਤਾ ਹੈ ਜੋ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਵੇਗਾ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਹਰਭਜਨ ਸਿੰਘ ਧੋਨੀ ਬਾਰੇ ਕਹਿੰਦੇ ਹਨ, 'ਜਦੋਂ ਆਸਟ੍ਰੇਲੀਆ ਵਿਸ਼ਵ ਕੱਪ ਜਿੱਤਦਾ ਹੈ ਤਾਂ ਹੈਡਿੰਗ ਆਉਂਦੀ ਹੈ ਕਿ ਆਸਟ੍ਰੇਲੀਆ ਨੇ ਵਿਸ਼ਵ ਕੱਪ ਜਿੱਤਿਆ, ਪਰ ਜਦੋਂ ਭਾਰਤ ਵਿਸ਼ਵ ਕੱਪ ਜਿੱਤਦਾ ਹੈ ਤਾਂ ਹੈਡਿੰਗ ਆਉਂਦੀ ਹੈ ਕਿ ਮਹਿੰਦਰ ਸਿੰਘ ਧੋਨੀ ਨੇ ਵਰਲਡ ਕਪ ਜਿਤਾਇਆ। ਤੁਸੀਂ ਦੱਸੋ ਫਿਰ ਬਾਕੀ ਦੇ 10 ਉਥੇ ਲੱਸੀ ਪੀਣ ਗਏ। ਹੋਰ 10 ਨੇ ਕੀ ਕੀਤਾ? ਗੌਤਮ ਗੰਭੀਰ ਨੇ ਵੀ ਇਸ ਬਾਰੇ ਕਿਹਾ ਸੀ ਇਹ ਇੱਕ ਟੀਮ ਗੇਮ ਹੈ ਅਤੇ ਜੇਕਰ ਤੁਹਾਡੇ ਕੋਲ 11 ਖਿਡਾਰੀ ਖੇਡ ਰਹੇ ਹਨ, ਜੇਕਰ ਉਨ੍ਹਾਂ ਵਿੱਚੋਂ 7-8 ਵਧੀਆ ਖੇਡਦੇ ਹਨ, ਤਾਂ ਤੁਹਾਡੀ ਟੀਮ ਅੱਗੇ ਵੱਧਦੀ ਹੈ।'
Trending
ਭੱਜੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਸ਼ੇਅਰ ਵੀ ਕਰ ਰਹੇ ਹਨ। ਹਾਲਾਂਕਿ ਕਿਸ ਦਲੀਲ ਨੂੰ ਸਾਬਤ ਕਰਨ ਲਈ ਭੱਜੀ ਨੇ ਇਹ ਗੱਲ ਕਹੀ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਜਿਹੇ 'ਚ ਜੇਕਰ ਧੋਨੀ ਦੇ ਪ੍ਰਸ਼ੰਸਕ ਭੱਜੀ 'ਤੇ ਗੁੱਸਾ ਕੱਢਦੇ ਹਨ ਤਾਂ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
— Bleh (@rishabh2209420) April 10, 2022
ਦੂਜੇ ਪਾਸੇ ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਹਨਾਂ ਦੀ ਟੀਮ ਦਿੱਲੀ ਅੱਗੇ ਫਿੱਕੀ ਪੈ ਗਈ। ਪੈਟ ਕਮਿੰਸ ਦੇ ਆਉਣ ਤੋਂ ਬਾਅਦ ਕੇਕੇਆਰ ਬਹੁਤ ਖਤਰਨਾਕ ਨਜ਼ਰ ਆ ਰਹੀ ਸੀ ਪਰ ਦਿੱਲੀ ਅੱਗੇ ਨਾ ਤਾਂ ਕੇਕੇਆਰ ਦੀ ਗੇਂਦਬਾਜ਼ੀ ਚੱਲੀ ਅਤੇ ਨਾ ਹੀ ਬੱਲੇਬਾਜ਼ੀ ਅਤੇ ਅੰਤ ਵਿਚ ਦਿੱਲੀ ਦੀ ਟੀਮ ਨੇ ਆਸਾਨ ਜਿਹੀ ਜਿੱਤ ਹਾਸਲ ਕਰ ਲਈ।