VIDEO: 'ਦਿੱਲ ਜਿੱਤ ਲਵੇਗਾ ਹਾਰਦਿਕ ਦਾ ਇਹ ਰਿਐਕਸ਼ਨ', ਕ੍ਰੁਣਾਲ ਪਾਂਡਿਆ ਦੀ ਹਾਫ ਸੇਂਚੁਰੀ ਤੋਂ ਬਾਅਦ ਭਾਵੁਕ ਹੋਇਆ ਛੋਟਾ ਭਰਾ
ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਕ੍ਰੁਣਾਲ ਪਾਂਡਿਆ ਟੀਮ ਇੰਡੀਆ ਲਈ ਡੈਬਿਯੂ ਕਰ ਰਹੇ ਹਨ। ਕ੍ਰੂਣਾਲ ਪਾਂਡਿਆ ਨੇ ਆਪਣੇ ਡੈਬਿਯੂ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਾਰਿਆਂ ਨੂੰ...
ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਕ੍ਰੁਣਾਲ ਪਾਂਡਿਆ ਟੀਮ ਇੰਡੀਆ ਲਈ ਡੈਬਿਯੂ ਕਰ ਰਹੇ ਹਨ। ਕ੍ਰੂਣਾਲ ਪਾਂਡਿਆ ਨੇ ਆਪਣੇ ਡੈਬਿਯੂ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਾਰਿਆਂ ਨੂੰ ਪ੍ਰਭਾਵਤ ਕੀਤਾ। 7 ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰੂਣਾਲ ਪਾਂਡਿਆ ਨੇ ਤੇਜ਼ੀ ਨਾਲ ਅਰਧ ਸੈਂਕੜਾ ਜੜ੍ਹ ਦਿੱਤਾ।
ਹਾਲਾਂਕਿ, ਜਿਵੇਂ ਹੀ ਉਸਦੀ ਹਾਫ਼ ਸੇਂਚੁਰੀ ਪੂਰੀ ਹੋਈ, ਉਸ ਦੇ ਭਰਾ ਹਾਰਦਿਕ ਪਾਂਡਿਆ ਨੇ ਬਾਹਰੋਂ ਅਜਿਹੀ ਪ੍ਰਤੀਕ੍ਰਿਆ ਦਿੱਤੀ, ਜਿਹਨੂੰ ਵੇਖ ਕੇ ਤੁਸੀਂ ਵੀ ਭਾਵੁਕ ਹੋ ਜਾਉਗੇ ਅਤੇ ਇਨ੍ਹਾਂ ਦੋਵਾਂ ਭਰਾਵਾਂ ਦੀ ਸਫਲਤਾ ਲਈ ਖੁਸ਼ ਵੀ ਹੋਵੋਗੇ। ਦਰਅਸਲ, ਜਿਵੇਂ ਹੀ ਕ੍ਰੂਣਾਲ ਨੇ ਪੰਜਾਹ ਦੌੜ੍ਹਾਂ ਪੂਰੀਆਂ ਕੀਤੀਆਂ ਤਾਂ ਉਸਨੇ ਬੜੇ ਜੋਸ਼ ਨਾਲ ਹਵਾ ਵਿੱਚ ਪੰਚ ਮਾਰਿਆ ਅਤੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਉੱਪਰ ਨੂੰ ਵੇਖਿਆ।
Trending
ਇਸ ਤੋਂ ਬਾਅਦ, ਜਦੋਂ ਛੋਟੇ ਭਰਾ ਹਾਰਦਿਕ ਪਾਂਡਿਆ ਨੂੰ ਕੈਮਰੇ 'ਤੇ ਦੇਖਿਆ ਗਿਆ, ਉਹ ਵੀ ਬਹੁਤ ਭਾਵੁਕ ਦਿਖਾਈ ਦਿੱਤਾ ਅਤੇ ਭਰਾ ਦੀ ਹਾਫ਼ ਸੇਂਚੁਰੀ ਤੇ ਮਿੱਠੀ ਮੁਸਕਾਨ ਦਿੰਦਿੰਆਂ ਦਿਖਾਈ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਪ੍ਰਸ਼ੰਸਕ ਇਨ੍ਹਾਂ ਦੋਹਾਂ ਭਰਾਵਾਂ ਦੀ ਪ੍ਰਸ਼ੰਸਾ ਕਰ ਰਹੇ ਹਨ।
Brilliant batting by Krunal Pandya to score the fastest fifty on ODI debut and help #TeamIndia get to a good total. Am sure this one is very special for you. #INDVENG #INDvsENG #KrunalPandya @krunalpandya24 @hardikpandya7 pic.twitter.com/He6Dus5ypo
— Dhanraj Nathwani (@DhanrajNathwani) March 23, 2021
ਇਸ ਦੇ ਨਾਲ ਹੀ, ਜੇਕਰ ਇਸ ਪਹਿਲੇ ਮੈਚ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਦੇ ਨੁਕਸਾਨ 'ਤੇ 317 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਲਈ ਇਸ ਮੈਚ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸਭ ਤੋਂ ਵੱਧ 98 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੇਐਲ ਰਾਹੁਲ 62 ਦੌੜਾਂ ਬਣਾ ਕੇ ਨਾਬਾਦ, ਕ੍ਰੂਣਾਲ ਪਾਂਡਿਆ 58 ਅਤੇ ਕਪਤਾਨ ਵਿਰਾਟ ਕੋਹਲੀ ਨੇ 56 ਦੌੜਾਂ ਦੀ ਪਾਰੀ ਖੇਡੀ ਸੀ।