
ਭਾਰਤ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਕੁਝ ਅਜਿਹੇ ਖੁਲਾਸੇ ਹੋਏ ਜੋ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਰਹੇ ਹਨ। ਵਨਡੇ ਦੀ ਕਪਤਾਨੀ ਖੋਹੇ ਜਾਣ 'ਤੇ ਵਿਰਾਟ ਨੇ ਵੀ ਜਵਾਬ ਦਿੱਤਾ।
ਇਸ ਦੌਰਾਨ ਬੋਲਦਿਆਂ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਡੇਢ ਘੰਟੇ ਪਹਿਲਾਂ ਹੀ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਵਨਡੇ ਕਪਤਾਨੀ ਖੋਹੀ ਜਾ ਰਹੀ ਹੈ। ਵਿਰਾਟ ਨੇ ਕਿਹਾ, "ਮੈਨੂੰ ਟੈਸਟ ਲਈ ਚੋਣ ਤੋਂ ਡੇਢ ਘੰਟੇ ਪਹਿਲਾਂ ਸੰਪਰਕ ਕੀਤਾ ਗਿਆ ਸੀ। ਮੁੱਖ ਚੋਣਕਾਰ ਨੇ ਮੇਰੇ ਨਾਲ ਟੈਸਟ ਟੀਮ ਬਾਰੇ ਚਰਚਾ ਕੀਤੀ। ਕਾਲ ਖਤਮ ਹੋਣ ਤੋਂ ਪਹਿਲਾਂ ਮੈਨੂੰ ਦੱਸਿਆ ਗਿਆ ਕਿ ਪੰਜ ਚੋਣਕਾਰਾਂ ਨੇ ਫੈਸਲਾ ਕੀਤਾ ਹੈ ਕਿ ਮੈਂ ਵਨਡੇ ਵਿੱਚ ਕਪਤਾਨ ਨਹੀਂ ਹਾਂ।"
ਇਸ ਤੋਂ ਇਲਾਵਾ ਕੋਹਲੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਟੀ-20 ਟੀਮ ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਤਾਂ ਇਸ ਨੂੰ ਚੰਗੀ ਤਰ੍ਹਾਂ ਸੰਭਾਲਿਆ ਗਿਆ। ਇਸ ਤੋਂ ਇਲਾਵਾ ਕੋਹਲੀ ਨੇ ਰੋਹਿਤ ਸ਼ਰਮਾ ਅਤੇ ਆਪਣੇ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਖਟਾਸ ਤੋਂ ਇਨਕਾਰ ਕੀਤਾ।