IPL 2022: 'ਉਹ ਦਿਨ ਵੀ ਆਵੇਗਾ ਜਦੋਂ ਮੈਂ IPL 'ਚ ਵੀ ਦੌੜਾਂ ਬਣਾਵਾਂਗਾ'
ਘਰੇਲੂ ਕ੍ਰਿਕਟ 'ਚ ਦੌੜਾਂ ਬਣਾਉਣ ਵਾਲੇ ਹੋਨਹਾਰ ਬੱਲੇਬਾਜ਼ ਸਰਫਰਾਜ਼ ਖਾਨ ਦੀ ਨਜ਼ਰ ਹੁਣ ਆਈ.ਪੀ.ਐੱਲ. 'ਚ ਧਮਾਕੇਦਾਰ ਪ੍ਰਦਰਸ਼ਨ 'ਤੇ ਹੈ। ਹੁਣ ਤੱਕ ਸਰਫਰਾਜ਼ ਆਈਪੀਐਲ ਵਿੱਚ ਆਪਣੀ ਛਾਪ ਨਹੀਂ ਛੱਡ ਸਕੇ ਹਨ। ਸਰਫਰਾਜ਼ ਨੂੰ ਆਈਪੀਐਲ 2022 ਦੀ ਮੇਗਾ ਨਿਲਾਮੀ...
ਘਰੇਲੂ ਕ੍ਰਿਕਟ 'ਚ ਦੌੜਾਂ ਬਣਾਉਣ ਵਾਲੇ ਹੋਨਹਾਰ ਬੱਲੇਬਾਜ਼ ਸਰਫਰਾਜ਼ ਖਾਨ ਦੀ ਨਜ਼ਰ ਹੁਣ ਆਈ.ਪੀ.ਐੱਲ. 'ਚ ਧਮਾਕੇਦਾਰ ਪ੍ਰਦਰਸ਼ਨ 'ਤੇ ਹੈ। ਹੁਣ ਤੱਕ ਸਰਫਰਾਜ਼ ਆਈਪੀਐਲ ਵਿੱਚ ਆਪਣੀ ਛਾਪ ਨਹੀਂ ਛੱਡ ਸਕੇ ਹਨ। ਸਰਫਰਾਜ਼ ਨੂੰ ਆਈਪੀਐਲ 2022 ਦੀ ਮੇਗਾ ਨਿਲਾਮੀ ਦੌਰਾਨ ਦਿੱਲੀ ਕੈਪੀਟਲਸ ਨੇ ਉਸਦੀ ਬੇਸ ਪ੍ਰਾਈਸ 20 ਲੱਖ ਰੁਪਏ ਵਿੱਚ ਖਰੀਦਿਆ ਹੈ।
24 ਸਾਲਾ ਸਰਫਰਾਜ਼ ਨੇ ਮੌਜੂਦਾ ਰਣਜੀ ਟਰਾਫੀ ਸੀਜ਼ਨ 'ਚ 137.75 ਦੀ ਸ਼ਾਨਦਾਰ ਔਸਤ ਨਾਲ 551 ਦੌੜਾਂ ਬਣਾਈਆਂ ਹਨ। ਸਰਫਰਾਜ਼ ਟੂਰਨਾਮੈਂਟ ਵਿੱਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਹਾਲਾਂਕਿ ਹੁਣ ਸਰਫਰਾਜ਼ IPL ਦੇ 15ਵੇਂ ਸੀਜ਼ਨ 'ਚ ਧਮਾਕਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਟੀਮ ਉਨ੍ਹਾਂ 'ਤੇ ਭਰੋਸਾ ਕਰਦੀ ਹੈ ਤਾਂ ਉਹ IPL 'ਚ ਧਮਾਕਾ ਕਰ ਸਕਦੇ ਹਨ।
Trending
'ਦਿ ਇੰਡੀਅਨ ਐਕਸਪ੍ਰੈਸ' ਨਾਲ ਗੱਲ ਕਰਦੇ ਹੋਏ ਸਰਫਰਾਜ਼ ਨੇ ਕਿਹਾ, ''ਜੇਕਰ ਕੋਈ ਮੈਨੂੰ ਇਹ ਭਰੋਸਾ ਦਿੰਦਾ ਹੈ ਤਾਂ ਮੈਂ ਬਿਹਤਰ ਪ੍ਰਦਰਸ਼ਨ ਕਰ ਸਕਦਾ ਹਾਂ। ਜਦੋਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਮੈਂ ਲਾਲ ਗੇਂਦ ਨਾਲ ਖੇਡ ਸਕਦਾ ਹਾਂ ਤਾਂ ਮੈਨੂੰ ਪਤਾ ਸੀ ਕਿ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਕਰ ਸਕਦਾ ਹਾਂ, ਕਿਉਂਕਿ ਮੇਰੇ ਕੋਲ ਉਹ ਕਾਬਿਲਿਅਤ ਹੈ। ਚਾਰ-ਪੰਜ ਸਾਲਾਂ ਤੋਂ ਆਪਣੀ ਲਾਲ ਗੇਂਦ ਦੀ ਖੇਡ 'ਤੇ ਕੰਮ ਕਰ ਰਿਹਾ ਹਾਂ। ਇਸੇ ਤਰ੍ਹਾਂ ਉਹ ਦਿਨ ਵੀ ਆਵੇਗਾ ਜਦੋਂ ਮੈਂ ਆਈਪੀਐੱਲ 'ਚ ਵੀ ਦੌੜ੍ਹਾਂ ਕਰਾਂਗਾ।"
ਮੁੰਬਈ ਦਾ ਇਹ ਨੌਜਵਾਨ ਕ੍ਰਿਕਟਰ ਪਹਿਲਾਂ ਵੀ ਆਈਪੀਐਲ ਵਿੱਚ ਦੋ ਟੀਮਾਂ ਲਈ ਖੇਡ ਚੁੱਕਾ ਹੈ। ਸਰਫਰਾਜ਼ ਨੂੰ IPL 2015 ਤੋਂ 2018 ਤੱਕ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ 2019 ਤੋਂ 2021 ਸੀਜ਼ਨ ਤੱਕ ਪੰਜਾਬ ਕਿੰਗਜ਼ ਲਈ ਖੇਡਦੇ ਦੇਖਿਆ ਗਿਆ ਸੀ। ਮੱਧਕ੍ਰਮ 'ਚ ਬੱਲੇਬਾਜ਼ੀ ਕਰਦੇ ਹੋਏ ਸਰਫਰਾਜ਼ ਨੇ ਆਈਪੀਐੱਲ 'ਚ 23.21 ਦੀ ਔਸਤ ਨਾਲ ਅਰਧ ਸੈਂਕੜੇ ਸਮੇਤ 441 ਦੌੜਾਂ ਬਣਾਈਆਂ ਹਨ।