
ਆਈਪੀਐਲ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਹਮਣੇ ਇਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ, ਬੀਸੀਸੀਆਈ ਨੇ ਆਈਪੀਐਲ ਦੌਰਾਨ ਆਈਸੀਸੀ ਐਲੀਟ ਪੈਨਲ ਦੇ ਕਈ ਤਜਰਬੇਕਾਰ ਅੰਪਾਇਰਾਂ ਨੂੰ ਅੰਪਾਇਰਿੰਗ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਉਨ੍ਹਾਂ ਸਾਰੇ ਅੰਪਾਇਰਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਹੈ।
ਕਿਹਾ ਜਾ ਰਿਹਾ ਹੈ ਕਿ ਦੁਬਈ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਕਾਰਨ ਕੋਈ ਵੀ ਅੰਪਾਇਰ ਆਈਪੀਐਲ ਵਿਚ ਅੰਪਾਇਰਿੰਗ ਲਈ ਸਹਿਮਤ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਪੂਰੇ ਯੂਏਈ ਵਿੱਚ ਕੋਰੋਨਾ ਦੇ 735 ਨਵੇਂ ਮਾਮਲੇ ਸਾਹਮਣੇ ਆਏ ਸਨ।
ਟਾਈਮਜ਼ ਆਫ ਇੰਡੀਆ ਦੀ ਖਬਰ ਅਨੁਸਾਰ, “ਬੀਸੀਸੀਆਈ ਨੇ ਆਈਸੀਸੀ ਦੇ ਕਈ ਤਜਰਬੇਕਾਰ ਅੰਪਾਇਰਾਂ ਨੂੰ ਆਈਪੀਐਲ ਵਿੱਚ ਅੰਪਾਇਰਿੰਗ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਇਨ੍ਹਾਂ ਸਾਰਿਆਂ ਨੇ ਬੀਸੀਸੀਆਈ ਨੂੰ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਅੰਪਾਇਰਾਂ ਵਿੱਚ ਸ੍ਰੀਲੰਕਾ ਦੇ ਅੰਪਾਇਰ ਕੁਮਾਰ ਧਰਮਸੈਨਾ ਵੀ ਸ਼ਾਮਲ ਹਨ ਜਿਹਨਾਂ ਨੇ ਬੀਸੀਸੀਆਈ ਨੂੰ ਪੂਰੀ ਤਰ੍ਹਾਂ ਇਨਕਾਰ ਕਰਦਿਆਂ, ਕਿਹਾ ਹੈ ਕਿ ਉਹ ਸ਼੍ਰੀਲੰਕਾ ਕ੍ਰਿਕਟ ਵਿੱਚ ਰੁੱਝੇ ਹੋਏ ਹੋਣਗੇ ਤਾਂ ਉਹ ਆਈਪੀਐਲ ਵਿੱਚ ਸੇਵਾ ਨਹੀਂ ਦੇ ਸਕਣਗੇ। ”