Advertisement
Advertisement
Advertisement

ਟੀਮ ਇੰਡੀਆ ਨੇ ਸਕਾਟਲੈਂਡ ਨੂੰ ਹਰਾ ਕੇ ਨੈੱਟ ਰਨ ਰੇਟ 'ਚ ਮਾਰੀ ਛਾਲ, ਪਾਕਿਸਤਾਨ-ਨਿਊਜ਼ੀਲੈਂਡ ਨੂੰ ਪਛਾੜ ਕੇ ਸਿਖਰ 'ਤੇ ਪਹੁੰਚਿਆ ਭਾਰਤ

ਆਈਸੀਸੀ ਟੀ-20 ਵਿਸ਼ਵ ਕੱਪ 'ਚ ਸ਼ੁੱਕਰਵਾਰ ਨੂੰ ਭਾਰਤ ਨੇ ਸਕਾਟਲੈਂਡ 'ਤੇ 6.3 ਓਵਰਾਂ 'ਚ ਧਮਾਕੇਦਾਰ ਜਿੱਤ ਦਰਜ ਕੀਤੀ। ਪਰ ਫਿਰ ਵੀ ਭਾਰਤ ਨੂੰ ਸੈਮੀਫਾਈਨਲ 'ਚ ਜਾਣ ਲਈ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ 'ਤੇ ਨਿਰਭਰ ਹੋਣਾ...

Shubham Yadav
By Shubham Yadav November 06, 2021 • 15:53 PM
Cricket Image for ਟੀਮ ਇੰਡੀਆ ਨ ਸਕਾਟਲੈਂਡ ਨੂੰ ਹਰਾ ਕੇ ਨੈੱਟ ਰਨ ਰੇਟ 'ਚ ਮਾਰੀ ਛਾਲ, ਪਾਕਿਸਤਾਨ-ਨਿਊਜ਼ੀਲੈਂਡ ਨੂੰ ਪ
Cricket Image for ਟੀਮ ਇੰਡੀਆ ਨ ਸਕਾਟਲੈਂਡ ਨੂੰ ਹਰਾ ਕੇ ਨੈੱਟ ਰਨ ਰੇਟ 'ਚ ਮਾਰੀ ਛਾਲ, ਪਾਕਿਸਤਾਨ-ਨਿਊਜ਼ੀਲੈਂਡ ਨੂੰ ਪ (Image Source: Google)
Advertisement

ਆਈਸੀਸੀ ਟੀ-20 ਵਿਸ਼ਵ ਕੱਪ 'ਚ ਸ਼ੁੱਕਰਵਾਰ ਨੂੰ ਭਾਰਤ ਨੇ ਸਕਾਟਲੈਂਡ 'ਤੇ 6.3 ਓਵਰਾਂ 'ਚ ਧਮਾਕੇਦਾਰ ਜਿੱਤ ਦਰਜ ਕੀਤੀ। ਪਰ ਫਿਰ ਵੀ ਭਾਰਤ ਨੂੰ ਸੈਮੀਫਾਈਨਲ 'ਚ ਜਾਣ ਲਈ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ 'ਤੇ ਨਿਰਭਰ ਹੋਣਾ ਪਵੇਗਾ। ਜਿਸ ਵਿੱਚ ਅਫਗਾਨਿਸਤਾਨ ਦੀ ਜਿੱਤ ਮਹੱਤਵਪੂਰਨ ਹੋਵੇਗੀ।

ਪਾਕਿਸਤਾਨ ਤੋਂ 10 ਵਿਕਟਾਂ ਅਤੇ ਨਿਊਜ਼ੀਲੈਂਡ ਤੋਂ ਅੱਠ ਵਿਕਟਾਂ ਨਾਲ ਹਾਰ ਕੇ ਭਾਰਤ ਨੈੱਟ ਰਨ ਰੇਟ ਅਤੇ ਅੰਕ ਸੂਚੀ ਵਿਚ ਪੱਛੜ ਰਿਹਾ ਸੀ। ਪਰ ਸਕਾਟਲੈਂਡ ਨੂੰ ਹਰਾਉਣ ਤੋਂ ਬਾਅਦ ਭਾਰਤ ਨੈੱਟ ਰਨ ਰੇਟ ਦੇ ਸਿਖਰ 'ਤੇ ਪਹੁੰਚ ਗਿਆ ਹੈ। ਭਾਰਤ ਪਹਿਲਾਂ ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਮਾਇਨਸ 1.609 ਤੋਂ ਪਲੱਸ 0.073 ਤੱਕ ਚਲਾ ਗਿਆ ਸੀ, ਇਸ ਤੋਂ ਬਾਅਦ ਸਕੌਟਲੈਂਡ ਖਿਲਾਫ ਮੈਚ ਨੂੰ 6.3 ਓਵਰਾਂ ਵਿੱਚ ਜਿੱਤ ਕੇ ਨੈੱਟ ਰਨ ਰੇਟ ਪਲੱਸ 1.619 ਹੋ ਗਿਆ ਹੈ।

Trending


ਪਾਕਿਸਤਾਨ ਦੀ ਰਨ ਰੇਟ ਪਲੱਸ 1.065, ਨਿਊਜ਼ੀਲੈਂਡ ਦੀ ਪਲੱਸ 1.277 ਅਤੇ ਅਫਗਾਨਿਸਤਾਨ ਦੀ ਪਲੱਸ 1.481 ਹੈ। ਭਾਰਤ ਨੇ ਪਹਿਲਾਂ ਸਕਾਟਲੈਂਡ ਨੂੰ 85 ਦੌੜਾਂ 'ਤੇ ਢੇਰ ਕਰ ਦਿੱਤਾ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਵਾਬ 'ਚ ਭਾਰਤੀ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ ਟੀਚਾ ਪੂਰਾ ਕਰ ਲਿਆ। ਹੁਣ ਇਸ ਜਿੱਤ ਨਾਲ ਭਾਰਤ ਗਰੁੱਪ-2 ਵਿੱਚ ਚਾਰ ਅੰਕਾਂ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਨਿਊਜ਼ੀਲੈਂਡ ਦੂਜੇ ਸਥਾਨ ’ਤੇ ਹੈ।

ਭਾਰਤ ਨੂੰ ਟੂਰਨਾਮੈਂਟ 'ਚ ਬਣੇ ਰਹਿਣ ਲਈ ਅਜੇ ਵੀ ਅਫਗਾਨਿਸਤਾਨ 'ਤੇ ਨਿਰਭਰ ਰਹਿਣਾ ਪਵੇਗਾ। 7 ਨਵੰਬਰ ਨੂੰ ਹੋਣ ਵਾਲੇ ਨਿਊਜ਼ੀਲੈਂਡ ਮੈਚ ਵਿੱਚ ਅਫਗਾਨਿਸਤਾਨ ਦੀ ਜਿੱਤ ਜਾਂ ਹਾਰ ਭਾਰਤ ਦੀ ਕਿਸਮਤ ਦਾ ਫੈਸਲਾ ਕਰ ਸਕਦੀ ਹੈ।


Cricket Scorecard

Advertisement