India vs scotland
Advertisement
ਟੀਮ ਇੰਡੀਆ ਨੇ ਸਕਾਟਲੈਂਡ ਨੂੰ ਹਰਾ ਕੇ ਨੈੱਟ ਰਨ ਰੇਟ 'ਚ ਮਾਰੀ ਛਾਲ, ਪਾਕਿਸਤਾਨ-ਨਿਊਜ਼ੀਲੈਂਡ ਨੂੰ ਪਛਾੜ ਕੇ ਸਿਖਰ 'ਤੇ ਪਹੁੰਚਿਆ ਭਾਰਤ
By
Shubham Yadav
November 06, 2021 • 15:58 PM View: 640
ਆਈਸੀਸੀ ਟੀ-20 ਵਿਸ਼ਵ ਕੱਪ 'ਚ ਸ਼ੁੱਕਰਵਾਰ ਨੂੰ ਭਾਰਤ ਨੇ ਸਕਾਟਲੈਂਡ 'ਤੇ 6.3 ਓਵਰਾਂ 'ਚ ਧਮਾਕੇਦਾਰ ਜਿੱਤ ਦਰਜ ਕੀਤੀ। ਪਰ ਫਿਰ ਵੀ ਭਾਰਤ ਨੂੰ ਸੈਮੀਫਾਈਨਲ 'ਚ ਜਾਣ ਲਈ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ 'ਤੇ ਨਿਰਭਰ ਹੋਣਾ ਪਵੇਗਾ। ਜਿਸ ਵਿੱਚ ਅਫਗਾਨਿਸਤਾਨ ਦੀ ਜਿੱਤ ਮਹੱਤਵਪੂਰਨ ਹੋਵੇਗੀ।
ਪਾਕਿਸਤਾਨ ਤੋਂ 10 ਵਿਕਟਾਂ ਅਤੇ ਨਿਊਜ਼ੀਲੈਂਡ ਤੋਂ ਅੱਠ ਵਿਕਟਾਂ ਨਾਲ ਹਾਰ ਕੇ ਭਾਰਤ ਨੈੱਟ ਰਨ ਰੇਟ ਅਤੇ ਅੰਕ ਸੂਚੀ ਵਿਚ ਪੱਛੜ ਰਿਹਾ ਸੀ। ਪਰ ਸਕਾਟਲੈਂਡ ਨੂੰ ਹਰਾਉਣ ਤੋਂ ਬਾਅਦ ਭਾਰਤ ਨੈੱਟ ਰਨ ਰੇਟ ਦੇ ਸਿਖਰ 'ਤੇ ਪਹੁੰਚ ਗਿਆ ਹੈ। ਭਾਰਤ ਪਹਿਲਾਂ ਅਫਗਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਮਾਇਨਸ 1.609 ਤੋਂ ਪਲੱਸ 0.073 ਤੱਕ ਚਲਾ ਗਿਆ ਸੀ, ਇਸ ਤੋਂ ਬਾਅਦ ਸਕੌਟਲੈਂਡ ਖਿਲਾਫ ਮੈਚ ਨੂੰ 6.3 ਓਵਰਾਂ ਵਿੱਚ ਜਿੱਤ ਕੇ ਨੈੱਟ ਰਨ ਰੇਟ ਪਲੱਸ 1.619 ਹੋ ਗਿਆ ਹੈ।
Advertisement
Related Cricket News on India vs scotland
Advertisement
Cricket Special Today
-
- 06 Feb 2021 04:31
Advertisement