
ਭਾਰਤੀ ਕ੍ਰਿਕਟ ਟੀਮ ਦੇ ਯੁਵਾ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਦੀ ਫੌਰਮ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ. ਆਈਪੀਐਲ ਸੀਜਨ 13 ਵਿਚ ਪੰਤ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ. ਜਿਸਦਾ ਨੁਕਸਾਨ ਉਹਨਾਂ ਨੂੰ ਆਸਟ੍ਰੇਲੀਆ ਦੌਰੇ ਤੇ ਟੀ 20 ਅਤੇ ਵਨਡੇ ਟੀਮ 'ਚੋਂ ਬਾਹਰ ਹੋ ਕੇ ਉਠਾਉਣਾ ਪਿਆ. ਹਾਲਾਂਕਿ, ਉਹਨਾਂ ਨੂੰ ਟੇਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ.
ਹੁਣ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਰਿਸ਼ਭ ਪੰਤ ਦਾ ਬਚਾਅ ਕੀਤਾ ਹੈ. ਪੰਤ ਦੇ ਬਾਰੇ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਗਾਂਗੁਲੀ ਨੇ ਪੀਟੀਆਈ ਨੂੰ ਕਿਹਾ, 'ਤੁਸੀਂ ਫਿਕਰ ਨਾ ਕਰੋ. ਉਹਨਾਂ ਦਾ ਬੈਟ ਸਵਿੰਗ ਵਾਪਸ ਆ ਜਾਏਗਾ. ਉਹ ਇਕ ਯੁਵਾ ਖਿਡਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਮਾਰਗਦਰਸ਼ਨ ਕਰਨ ਦੀ ਲੋਰ ਹੈ. ਉਹਨਾਂ ਕੋਲ ਜਬਰਦਸਤ ਟੈਲੇਂਟ ਹੈ. ਰਿਸ਼ਭ ਜਲਦੀ ਹੀ ਫੌਰਮ ਵਿਚ ਵਾਪਸ ਆ ਜਾਣਗੇ.'
ਜਦੋਂ ਸੌਰਵ ਤੋਂ ਸਾਹਾ ਅਤੇ ਪੰਤ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਕਿ ਦੋਵੇਂ ਖਿਡਾਰਿਆਂ ਵਿਚੋਂ ਕਿਸ ਨੂੰ ਆਸਟ੍ਰੇਲੀਆ ਦੌਰੇ ਤੇ ਤਰਜੀਹ ਦਿੱਤੀ ਜਾਏਗੀ ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਗਾਂਗੁਲੀ ਨੇ ਕਿਹਾ, 'ਇਹਨਾਂ ਦੋਵੇਂ ਖਿਡਾਰੀਆਂ ਵਿਚੋਂ ਇਕ ਹੀ ਖਿਡਾਰੀ ਖੇਡ ਸਕਦਾ ਹੈ. ਜਿਹੜਾ ਬਿਹਤਰ ਫੌਰਮ ਵਿਚ ਹੋਵੇਗਾ ਉਸਨੂੰ ਹੀ ਮੌਕਾ ਮਿਲੇਗਾ.'