
ਆਸਟਰੇਲੀਆ ਨੇ ਗਾਬਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਪੰਜ ਵਿਕਟਾਂ ਦੇ ਨੁਕਸਾਨ ’ਤੇ 274 ਦੌੜਾਂ ਬਣਾਈਆੰ। ਸਟੰਪਸ ਤੇ ਕਪਤਾਨ ਟਿਮ ਪੇਨ 38 ਅਤੇ ਕੈਮਰੁਨ ਗ੍ਰੀਨ 28 ਦੌੜਾਂ ਬਣਾ ਕੇ ਖੇਡ ਰਹੇ ਹਨ।
ਸੱਟਾਂ ਨਾਲ ਜ਼ਖਮੀ, ਭਾਰਤੀ ਟੀਮ ਚਾਰ ਤਬਦੀਲੀਆਂ ਨਾਲ ਮੈਚ ਖੇਡ ਰਹੀ ਹੈ। ਮਹਿਮਾਨ ਟੀਮ ਦੇ ਗੇਂਦਬਾਜ਼ ਅਨੁਭਵਹੀਨ ਅਤੇ ਨਵੇਂ ਹਨ ਪਰ ਫਿਰ ਵੀ ਭਾਰਤ ਦੇ ਨੌਜਵਾਨ ਗੇਂਦਬਾਜ਼ਾਂ ਨੇ ਆਸਟਰੇਲੀਆਈ ਬੱਲੇਬਾਜ਼ਾਂ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕੀਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਆਪਣੀ ਸ਼ੁਰੂਆਤੀ ਜੋੜੀ ਜਲਦੀ ਗੁਆ ਦਿੱਤੀ। ਹਾਲਾਂਕਿ, ਮਾਰਨਸ ਲਾਬੂਸ਼ੈਨ ਨੇ 108 ਦੌੜਾਂ ਦੀ ਪਾਰੀ ਖੇਡ ਕੇ ਆਸਟ੍ਰੇਲੀਆ ਨੂੰ ਮਜ਼ਬੂਤ ਕੀਤਾ, ਪਰ ਭਾਰਤ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਨੇ ਸ਼ਾਨਦਾਰ ਗੇਂਦਬਾਜੀ ਕਰਦਿਆਂ ਦੋ ਵਿਕਟਾਂ ਹਾਸਲ ਕਰਕੇ ਮੈਚ ਵਿਚ ਭਾਰਤ ਦੀ ਵਾਪਸੀ ਕਰਾਈ। ਹਾਲਾਂਕਿ, ਪੇਨ ਅਤੇ ਗ੍ਰੀਨ ਨੇ 61 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਇੱਕ ਵਾਰ ਫਿਰ ਆਸਟਰੇਲੀਆ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ।