
ਆਈਪੀਐਲ ਦੇ ਦੂਜੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਵੇਗਾ. ਦੋਵੇਂ ਹੀ ਟੀਮਾਂ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਣ ਲਈ ਪੂਰਾ ਜ਼ੋਰ ਲਾਉਣਗੀਆਂ. ਦਿੱਲੀ ਕੈਪਿਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਦੋਵੇਂ ਹੀ ਟੀਮਾਂ ਕਾਗਜ਼ 'ਤੇ ਕਾਫ਼ੀ ਵਧੀਆ ਨਜ਼ਰ ਆ ਰਹੀਆਂ ਹਨ. ਦਿੱਲੀ ਨੇ ਟੀਮ ਵਿਚ ਕਾਫ਼ੀ ਵਧੀਆ ਸਪਿਨ ਗੇਂਦਬਾਜ਼ਾਂ ਨੂੰ ਸ਼ਾਮਿਲ ਕੀਤਾ ਹੈ, ਜੋ ਕਿ ਉਨ੍ਹਾਂ ਦੀ ਟੀਮ ਲਈ ਵਿਸ਼ਵਾਸ ਵਧਾਉਣ ਦਾ ਕੰਮ ਕਰੇਗਾ ਜਦੋਂਕਿ ਦੂਜੇ ਪਾਸੇ, ਪੰਜਾਬ ਕੋਲ ਗੇਂਦਬਾਜ਼ੀ ਵਿਚ ਇੰਨ੍ਹੇ ਵਿਕਲਪ ਮੌਜੂਦ ਨਹੀਂ ਹਨ. ਪਰ ਫਿਰ ਵੀ ਇਹ ਟੀਮ ਕੇਐਲ ਰਾਹੁਲ, ਕ੍ਰਿਸ ਗੇਲ, ਗਲੈਨ ਮੈਕਸਵੈਲ ਅਤੇ ਜੇਮਸ ਨੀਸ਼ਮ ਵਰਗੇ ਖਿਡਾਰੀਆਂ ਦੀ ਮੌਜੂਦਗੀ ਨਾਲ ਤਾਕਤਵਰ ਨਜ਼ਰ ਆ ਰਹੀ ਹੈ
ਜੇਕਰ ਅਸੀਂ ਦਿੱਲੀ ਕੈਪਿਟਲਸ ਨਾਲ ਤੁਲਨਾ ਕਰੀਏ ਤਾਂ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਦੀ ਟੀਮ ਕਿਹੜ੍ਹੇ ਬੱਲੇਬਾਜ਼ਾਂ ਨੂੰ ਆਪਣੇ ਮੱਧ ਕ੍ਰਮ ਵਿਚ ਮੌਕਾ ਦਿੰਦੀ ਹੈ, ਕਿਉਂਕਿ ਬੈਟਿੰਗ ਆੱਰਡਰ ਨੂੰ ਲੈਕੇ ਕਪਤਾਨ ਕੇਐਲ ਰਾਹੁਲ ਅਤੇ ਕੋਚ ਅਨਿਲ ਕੁੰਬਲੇ ਨੂੰ ਮਜ਼ਬੂਤ ਰਣਨੀਤੀ ਬਣਾਉਣ ਦੀ ਲੋੜ੍ਹ ਹੋਵੇਗੀ.
ਕਿੰਗਜ਼ ਇਲੈਵਨ ਪੰਜਾਬ - ਕੇਐਲ ਰਾਹੁਲ ਪਹਿਲੀ ਵਾਰ ਪੂਰੇ ਆਈਪੀਐਲ ਵਿਚ ਕਿਸੇ ਟੀਮ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ ਅਤੇ ਪੰਜਾਬ ਦੀ ਟੀਮ ਉਹਨਾਂ ਦੀ ਅਗਵਾਈ ਵਿਚ ਕਾਫੀ ਮਜ਼ਬੂਤ ਨਜਰ ਆ ਰਹੀ ਹੈ ਤੇ ਜੇ ਅਨਿਲ ਕੁੰਬਲੇ ਤੇ ਕੇਐਲ ਰਾਹੁਲ ਦੀ ਜੋੜ੍ਹੀ ਦਾ ਤਾਲਮੇਲ ਤੇ ਪਲਾਨਿੰਗ ਸਟੀਕ ਰਹੀ ਤੇ ਇਹ ਟੀਮ ਪਹਿਲੀ ਵਾਰ ਆਈਪੀਐਲ ਦੀ ਟਰਾੱਫੀ ਜਿੱਤ ਸਕਦੀ ਹੈ.