 
                                                    ਕਿੰਗਜ਼ ਇਲੈਵਨ ਪੰਜਾਬ ਦੇ ਲਈ ਆਈਪੀਐਲ 2020 ਸੀਜ਼ਨ ਦੀ ਸ਼ੁਰੁਆਤ ਬੇਸ਼ਕ ਹਾਰ ਨਾਲ ਹੋਈ ਹੋਵੇ, ਪਰ ਦਿੱਲੀ ਕੈਪਿਟਲਸ ਦੇ ਖਿਲਾਫ ਰੋਮਾਂਚਕ ਮੈਚ ਦੌਰਾਨ ਪੰਜਾਬ ਲਈ ਕਈ ਖਿਡਾਰੀਆਂ ਨੇ ਆਪਣੇ ਖੇਡ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਂਚਿਆ. ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਖ਼ਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਨੇ ਮਯੰਕ ਅਗਰਵਾਲ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਲੜ੍ਹਾਈ ਆਖਿਰ ਤੱਕ ਜਾਰੀ ਰੱਖੀ, ਪਰ ਸੁਪਰ ਓਵਰ ਵਿਚ ਟੀਮ ਕਾਫੀ ਪਿੱਛੇ ਰਹਿ ਗਈ ਅਤੇ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ.
ਜਿੱਥੇ ਪੰਜਾਬ ਦੀ ਟੀਮ ਲਈ ਮਯੰਕ ਅਗਰਵਾਲ ਨੇ 60 ਗੇਂਦਾਂ ਤੇ 89 ਦੌੜ੍ਹਾਂ ਬਣਾ ਕੇ ਹੀਰੋ ਬਣੇ, ਉੱਥੇ ਮਾਰਕਸ ਸਟੋਇਨੀਸ ਨੇ 21 ਗੇਂਦਾਂ ਤੇ 53 ਦੌੜ੍ਹਾਂ ਬਣਾ ਕੇ ਦਿੱਲੀ ਦੀ ਟੀਮ ਲਈ ਹੀਰੋ ਬਣ ਗਏ. ਇਸ ਦੇ ਨਾਲ ਹੀ ਸਟੋਇਨੀਸ ਨੇ ਆਖਰੀ ਓਵਰ ਵਿਚ ਨਾ ਸਿਰਫ ਬੱਲੇ ਨਾਲ ਤਬਾਹੀ ਮਚਾਈ ਬਲਕਿ ਗੇਂਦਬਾਜ਼ੀ ਦੌਰਾਨ ਆਪਣੀ ਟੀਮ ਲਈ ਦੋ ਜ਼ਰੂਰੀ ਵਿਕਟ ਵੀ ਲਏ. ਇਸੇ ਮੈਚ ਵਿਚ ਵੈਸਟਇੰਡੀਜ਼ ਦੇ ਸ਼ੈਲਡਨ ਕੌਟਰਲ ਨੇ ਵੀ ਆਪਣੇ ਆਈਪੀਐਲ ਕਰਿਅਰ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਨੂੰ ਡੈਬਯੂ ਕੈਪ ਕਿਸੇ ਹੋਰ ਨੇ ਨਹੀਂ ਬਲਕਿ ਉਹਨਾਂ ਦੇ ਹੀ ਹਮਵਤਨ ਖਿਡਾਰੀ ਤੇ ਯੁਨਿਵਰਸ ਬਾੱਸ ਦੇ ਨਾਮ ਨਾਲ ਮਸ਼ਹੁਰ ਕ੍ਰਿਸ ਗੇਲ ਨੇ ਦਿੱਤੀ.
ਕੌਟਰੇਲ ਨੂੰ ਆਈਪੀਐਲ 2020 ਦੀ ਨੀਲਾਮੀ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ 8.5 ਕਰੋੜ ਰੁਪਏ ਦੀ ਰਕਮ ਵਿਚ ਖਰੀਦਿਆ ਸੀ. ਗੇਲ, ਜੋ ਅਕਸਰ ਮੈਦਾਨ ਦੇ ਅੰਦਰ ਤੇ ਮੈਦਾਨ ਦੇ ਬਾਹਰ ਆਪਣੇ ਫੈਂਸ ਤੇ ਸਾਥੀ ਖਿਡਾਰੀਆਂ ਦਾ ਮਨੋਰੰਜਨ ਕਰਦੇ ਹੋਏ ਨਜਰ ਆਉਂਦੇ ਹਨ, ਨੇ ਕੌਟਰੇਲ ਨੂੰ ਡੈੈਬਯੂ ਕੈਪ ਦਿੰਦੇ ਹੋਏ ਆਪਣੇ ਮਜ਼ਾਕਿਆ ਅੰਦਾਜ਼ ਦਾ ਮੁਜਾਹਿਰਾ ਪੇਸ਼ ਕੀਤਾ ਅਤੇ ਕੌਟਰੇਲ ਨੂੰ ਉਹਨਾਂ ਦੇ ਅੰਦਾਜ ਵਿਚ ਹੀ ਸੈਲਯੂਟ ਕਰਕੇ ਡੈਬਯੂ ਕੈਪ ਦਿੱਤੀ.
 
                         
                         
                                                 
                         
                         
                         
                        