Sheldon cottrell
RCB ਦੇ ਖਿਲਾਫ ਮੈਚ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਲਈ ਖੁਸ਼ਖਬਰੀ, ਤੇਜ ਗੇਂਦਬਾਜ ਸ਼ੈਲਡਨ ਕੌਟਰੇਲ ਵੀ ਹੋਏ ਫਿੱਟ
ਆਈਪੀਐਲ ਸੀਜਨ 13 ਵਿਚ ਖਰਾਬ ਦੌਰ ਨਾਲ ਗੁਜਰ ਰਹੀ ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੌਰ ਨਾਲ ਹੋਣ ਜਾ ਰਿਹਾ ਹੈ. ਇਸ ਮੈਚ ਤੋਂ ਪਹਿਲਾਂ ਪੰਜਾਬ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ, ਅਤੇ 2020 ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀਰਵਾਰ, 15 ਅਕਤੂਬਰ ਨੂੰ ਰਾਇਲ ਚੈਲੇਂਜਰਜ਼ ਬੈਂਗਲੌਰ ਖਿਲਾਫ ਖੇਡਣ ਲਈ ਤਿਆਰ ਹਨ. ਕੌਟਰੇਲ ਦੇ ਨਾਲ, ਉਹਨਾਂ ਦੇ ਸਾਥੀ ਕ੍ਰਿਸ ਗੇਲ ਨੂੰ ਵੀ ਕੁਝ ਦਿਨ ਪਹਿਲਾਂ ਫਿੱਟ ਘੋਸ਼ਿਤ ਕੀਤਾ ਗਿਆ ਹੈ, ਅਤੇ ਉਹ ਵੀ ਆਰਸੀਬੀ ਖਿਲਾਫ ਖੇਡਣ ਲਈ ਉਪਲਬਧ ਹਨ.
ਸ਼ੈਲਡਨ ਕੌਟਰੇਲ ਨੂੰ ਪਿਛਲੇ ਹਫਤੇ ਦੇ ਇੱਕ ਟ੍ਰੇਨਿੰਗ ਸੈਸ਼ਨ ਵਿੱਚ ਸੱਟ ਲੱਗ ਗਈ ਸੀ, ਅਤੇ ਇਸਦੇ ਚਲਦੇ ਉਹ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਪਿਛਲਾ ਮੁਕਾਬਲਾ ਨਹੀਂ ਖੇਡ ਸਕੇ ਸੀ. ਕਿੰਗਜ਼ ਇਲੈਵਨ ਪੰਜਾਬ ਨੇ ਉਹਨਾਂ ਦੀ ਜਗ੍ਹਾ ਪਿਛਲੇ ਮੈਚ ਵਿਚ ਕ੍ਰਿਸ ਜੌਰਡਨ ਨੂੰ ਸ਼ਾਮਿਲ ਕੀਤਾ ਸੀ ਅਤੇ ਇਸ ਮੈਚ ਵਿਚ ਸ਼ਾਇਦ ਉਹਨਾਂ ਨੂੰ ਬਾਹਰ ਬੈਠਣਾ ਪੈ ਸਕਦਾ ਹੈ.
Related Cricket News on Sheldon cottrell
-
IPL 2020 : ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੇਲ ਨੂੰ ਹੈ ਵਿਸ਼ਵਾਸ, ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਕਰੇਗੀ ਜ਼ੋਰਦਾਰ ਵਾਪਸੀ
ਕਿੰਗਜ਼ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੇਲ ਹੁਣ ਤੱਕ ਆਈਪੀਐਲ ਵਿੱਚ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਨਹੀਂ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਡੈਥ ਓਵਰਾਂ ਵਿਚ ਉਹਨਾਂ ਦੀ ...
-
IPL 2020: ਜਦੋਂ ਸ਼ੈਲਡਨ ਕੌਟਰੇਲ ਨੂੰ ਮਿਲੀ ਪੰਜਾਬ ਲਈ ਡੈਬਯੂ ਕੈਪ, ਦੇਖੋ ਕ੍ਰਿਸ ਗੇਲ ਨੇ ਕਿਵੇਂ ਕੀਤਾ ਉਹਨਾਂ…
ਕਿੰਗਜ਼ ਇਲੈਵਨ ਪੰਜਾਬ ਦੇ ਲਈ ਆਈਪੀਐਲ 2020 ਸੀਜ਼ਨ ਦੀ ਸ਼ੁਰੁਆਤ ਬੇਸ਼ਕ ਹਾਰ ਨਾਲ ਹੋਈ ਹੋਵੇ, ਪਰ ਦਿੱਲੀ ਕੈਪਿਟਲਸ ਦੇ ਖਿਲਾਫ ਰੋਮਾਂਚਕ ਮੈਚ ਦੌਰਾਨ ਪੰਜਾਬ ਲਈ ਕਈ ਖਿਡਾਰੀਆਂ ਨੇ ਆਪਣੇ ਖੇਡ ...
Cricket Special Today
-
- 06 Feb 2021 04:31