
ਆਈਪੀਐਲ ਦੇ ਲਈ ਟੀਮਾਂ ਜਦੋਂ ਮੈਚਾਂ ਲਈ ਹੋਟਲ ‘ਚੋਂ ਸਟੇਡਿਅਮ ਨੂੰ ਜਾਣਗੀਆਂ ਤਾਂ ਉਹਨਾਂ ਦੇ ਨਾਲ ਉਹੀ ਖਿਡਾਰੀ ਤੇ ਸਟਾਫ ਹੋਣਗੇ ਜੋ ਟੀਮ ਹੋਟਲ ਦੇ ਬਾਇਉ-ਬੱਬਲ ਵਿਚ ਸ਼ਾਮਲ ਹੋਣਗੇ. ਇਹਨਾਂ ਵਿਚ ਦੋ ਵੇਟਰਸ ਵੀ ਸ਼ਾਮਿਲ ਹੋਣਗੇ. ਹਰ ਟੀਮ ਦੋ ਬੱਸਾਂ ਵਿਚ ਸਫ਼ਰ ਕਰੇਗੀ. ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿਚ ਟੀਮ ਇੱਕੋ ਬੱਸ ਵਿਚ ਸਫ਼ਰ ਕਰਦੀ ਸੀ. ਇਸਦੇ ਨਾਲ ਹੀ ਮੈਚ ਵਿਚ ਜੋ ਅਧਿਕਾਰੀ ਸ਼ਾਮਿਲ ਹੋਣਗੇ ਉਹ ਵੀ ਇਸ ਬੱਬਲ ਵਿਚ ਸ਼ਾਮਿਲ ਹੋਣਗੇ.
ਯੂਏਈ ਤੋਂ ਇਕ ਸੂਤਰ ਨੇ ਆਈਏਐਨਐਸ ਨੂੰ ਕਿਹਾ, “ਟੀਮਾਂ ਮੈਚ ਵਾਲੇ ਦਿਨ ਜਦੋਂ ਹੋਟਲ ਤੋਂ ਸਟੇਡਿਅਮ ਦੇ ਲਈ ਜਾਣਗੀਆਂ ਤਾਂ ਦੋ ਬੱਸਾਂ ਵਿਚ ਸਿਰਫ਼ 17 ਖਿਡਾਰੀ ਅਤੇ 12 ਕੋਚਿੰਗ/ਸਪੋਰਟ ਸਟਾਫ਼ ਹੀ ਨਾਲ ਜਾਣਗੇ. ਇਸਦੇ ਇਲਾਵਾ ਦੋ ਵੇਟਰਸ ਅਤੇ ਦੋ ਲਾੱਜ਼ਿਸਟੀਕ ਨਾਲ ਜੁੜ੍ਹੇ ਲੋਕ ਵੀ ਨਾਲ ਹੋਣਗੇ. ਜੋ ਲੋਕ ਟੀਮ ਹੋਟਲ ਵਿਚ ਬੱਬਲ ਦਾ ਹਿੱਸਾ ਹੋਣਗੇ ਉਹੀ ਲੋਕ ਟੀਮ ਦੇ ਨਾਲ ਸਫ਼ਰ ਕਰ ਸਕਣਗੇ. ਧਿਆਣ ਦੇਣ ਵਾਲੀ ਗੱਲ ਇਹ ਹੈ ਕਿ ਬੱਸ ਵਿਚ ਸਿਰਫ 50% ਸਵਾਰੀਆਂ ਹੀ ਬੈਠ ਸਕਦੀਆਂ ਹਨ.
ਉਨ੍ਹਾਂ ਕਿਹਾ, “ਅਬੂ ਧਾਬੀ, ਦੁਬਈ, ਸ਼ਾਰਜਾਹ ਵਿੱਚ ਆਈਪੀਐਲ ਨਾਲ ਜੁੜੇ ਹਰੇਕ ਵਿਅਕਤੀ ਨੂੰ, ਉਹ ਭਾਰਤੀ ਜਾਂ ਕੋਈ ਹੋਰ ਕਿਸੇ ਦੇਸ਼ ਦਾ ਹੋਵੇ, ਨੂੰ ਹਰ ਛੇਵੇਂ ਦਿਨ ਕੋਰੋਨਾ ਟੈਸਟ ਦੇਣਾ ਪਵੇਗਾ। ਇਨ੍ਹਾਂ ਲੋਕਾਂ ਵਿੱਚ ਸਟੇਡੀਅਮ ਦਾ ਸਟਾਫ, ਪਿੱਚ / ਗਰਾਉਂਡ ਸਟਾਫ ਅਤੇ ਟੂਰਨਾਮੈਂਟ ਨਾਲ ਜੁੜ੍ਹੇ ਬਾਕੀ ਲੇਕ ਸ਼ਾਮਲ ਹਨ।”