
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਦੀ ਸ਼ੁਰੂਆਤ ਬੇਸ਼ਕ ਉਸ ਤਰ੍ਹਾੰ ਨਹੀਂ ਰਹੀ, ਜਿਵੇਂ ਟੀਮ ਨੇ ਸੋਚੀ ਸੀ, ਪਰ ਇਸ ਟੀਮ ਨੇ ਆਪਣੇ ਤਿੰਨ ਮੈਚਾਂ ਵਿਚ ਇਹ ਦਿਖਾਇਾ ਹੈ ਕਿ ਆਉਮ ਵਾਲੇ ਮੈਚਾਂ ਵਿਚ ਇਸ ਟੀਮ ਨੂੰ ਹਰਾਉਣਾ ਵਿਰੋਧੀ ਟੀਮਾਂ ਲਈ ਆਸਾਨ ਨਹੀਂ ਰਹਿਣ ਵਾਲਾ ਹੈ. ਜੇਕਰ ਦਿੱਲੀ ਕੈਪਿਟਲਸ ਅਤੇ ਰਾਜਸਥਾਨ ਰਾਇਲਜ਼ ਦੇ ਖਿਲਾਫ ਹੋਏ ਕਰੀਬੀ ਮੁਕਾਬਲਿਆਂ ਵਿਚ ਜਿੱਤ ਜਾਂਦੀ ਤਾਂ ਇਹ ਪੰਜਾਬ ਲਈ ਇਕ ਡ੍ਰੀਮ ਸ਼ੁਰੂਆਤ ਹੋ ਸਕਦੀ ਸੀ. ਪਰ ਅਜੇ ਇਹ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਅਜੇ ਟੀਮਾਂ ਨੂੰ ਕਾਫੀ ਲੰਬਾ ਸਫਰ ਤੈਅ ਕਰਨਾ ਹੈ.
ਪੰਜਾਬ ਲਈ ਪਿਛਲੇ ਤਿੰਨ ਮੁਕਾਬਲਿਆਂ ਵਿਚ ਜੋ ਸਭ ਤੋਂ ਚੰਗੀ ਖਬਰ ਰਹੀ ਹੈ ਉਹ ਹੈ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦਾ ਫੌਰਮ. ਮਯੰਕ ਨੇ ਰਾਜਸਥਾਨ ਦੇ ਖਿਲਾਫ ਸ਼ਾਨਦਾਰ ਸੇਂਚੁਰੀ ਲਗਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ. 29 ਸਾਲਾ ਦੇ ਇਸ ਖਿਡਾਰੀ ਦਾ ਮੰਨਣਾ ਹੈ ਕਿ ਉਹਨਾਂ ਦੀ ਟੀਮ ਖੇਡ ਦੇ ਜ਼ਿਆਦਾਤਰ ਹਿੱਸਿਆਂ ਵਿਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਹੁਣ ਬਸ ਪ੍ਰਦਰਸ਼ਨ ਨੂੰ ਜਿੱਤ ਵਿਚ ਬਦਲਣਾ ਬਾਕੀ ਹੈ.
ਰਾਜਸਥਾਨ ਦੇ ਖਿਲਾਫ ਮੈਚ ਤੋਂ ਬਾਅਦ ਮਯੰਕ ਨੇ ਪ੍ਰੈਸ ਕਾੱਨਫ੍ਰੇਂਸ ਵਿਚ ਕਿਹਾ, “ਅਸੀਂ ਇਸ ਬਾਰੇ ਬਹੁਤ ਜ਼ਿਆਦਾ ਨਹੀਂ ਸੋਚ ਰਹੇ ਹਾਂ (ਆਰ ਆਰ ਦੇ ਖਿਲਾਫ ਹਾਰ), ਅਸੀਂ ਜਿਸ ਤਰ੍ਹਾੰ ਖੇਡ ਰਹੇ ਹਾਂ ਅਤੇ ਜਿਸ ਤਰ੍ਹਾੰ ਅਸੀਂ ਟੀਮ ਨੂੰ ਚੰਗੀ ਸ਼ੁਰੂਆਤ ਦੇ ਰਹੇ ਹਾਂ, ਉਸ ਨਾਲ ਅਸੀਂ ਬਹੁਤ ਖੁਸ਼ ਹਾਂ. ਇਮਾਨਦਾਰੀ ਨਾਲ ਕਹਾਂ ਤੇ, ਡਰੈਸਿੰਗ ਰੂਮ ਵਿਚ ਅਜੇ ਵੀ ਬਹੁਤ ਸਕਾਰਾਤਮਕ ਮਾਹੌਲ ਹੈ.”