
ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ 27 ਸਤੰਬਰ ਨੂੰ ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿਖੇ ਖੇਡਿਆ ਜਾਏਗਾ. ਦੋਵੇਂ ਹੀ ਟੀਮਾਂ ਆਪਣਾ ਪਿਛਲਾ ਮੁਕਾਬਲਾ ਜਿੱਤ ਕੇ ਇਸ ਮੈਚ ਵਿਚ ਆਹਮਣੇ-ਸਾਹਮਣੇ ਹੋਣਗੀਆਂ. ਦੋਵੇਂ ਟੀਮਾਂ ਨੇ ਪਿਛਲੇ ਮੁਕਾਬਲੇ ਵਿਚ ਵਿਰੋਧੀ ਟੀਮਾਂ ਨੂੰ ਇਕਤਰਫਾ ਅੰਦਾਜ਼ ਵਿਚ ਹਰਾਇਆ ਸੀ. ਪੰਜਾਬ ਦੀ ਟੀਮ ਇਸ ਸੀਜ਼ਨ ਵਿਚ ਹੁਣ ਤੱਕ ਦੋ ਮੁਕਾਬਲੇ ਖੇਡ ਚੁੱਕੀ ਹੈ ਤੇ ਦੂਜੇ ਪਾਸੇ ਰਾਜਸਥਾਨ ਦੀ ਟੀਮ ਦਾ ਇਹ ਇਸ ਸੀਜ਼ਨ ਵਿਚ ਦੂਜਾ ਮੈਚ ਹੋਵੇਗਾ.
ਚੇਨਈ ਸੁਪਰ ਕਿੰਗਜ਼ (ਸੀਐਸਕੇ) ਖਿਲਾਫ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਰਾਜਸਥਾਨ ਰਾਇਲਜ਼ (ਆਰਆਰ) ਦੀ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ. ਸ਼ਾਰਜਾਹ ਵਿੱਚ, ਹੋਣ ਵਾਲੇ ਮੁਕਾਬਲੇ ਵਿਚ ਰਾਇਲਜ਼ ਨੂੰ ਫਾਇਦਾ ਮਿਲ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਇੱਥੇ ਦੇ ਹਾਲਾਤਾਂ ਤੋਂ ਜਾਣੂ ਹਨ. ਉਨ੍ਹਾਂ ਨੇ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਆਪਣਾ 2020 ਦਾ ਉਦਘਾਟਨ ਮੈਚ ਸੀਐਸਕੇ ਖਿਲਾਫ ਜਿੱਤ ਲਿਆ ਸੀ ਪਰ ਪੰਜਾਬ ਸ਼ਾਰਜਾਹ ਵਿੱਚ ਪਹਿਲਾ ਮੈਚ ਖੇਡੇਗੀ.
ਰਾਜਸਥਾਨ ਰਾਇਲਜ਼