IND vs AUS: ਜਸਪ੍ਰੀਤ ਬੁਮਰਾਹ ਨੇ ਕੀਤੀ ਵੱਡੀ ਗਲਤੀ, ਮਾਰਨਸ ਲਬੁਸ਼ੇਨ ਦਾ ਆਸਾਨ ਕੈਚ ਛੱਡਿਆ, (ਦੇਖੋ VIDEO)
ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ ਮੈਦਾਨ ਵਿਚ ਟੈਸਟ ਮੈਚ ਦਾ ਦੂਸਰਾ ਦਿਨ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਖੇਡ ਦੀ ਸ਼ੁਰੂਆਤ ਵਿਚ ਹੀ ਭਾਰਤੀ ਟੀਮ 244 ਦੌੜਾਂ 'ਤੇ ਸਿਮਟ ਗਈ। ਇਸ ਦੇ ਜਵਾਬ ਵਿਚ ਮੇਜ਼ਬਾਨ ਆਸਟਰੇਲੀਆ ਦੀ ਸ਼ੁਰੂਆਤ ਵੀ ਖਰਾਬ
ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ ਮੈਦਾਨ ਵਿਚ ਟੈਸਟ ਮੈਚ ਦਾ ਦੂਸਰਾ ਦਿਨ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਖੇਡ ਦੀ ਸ਼ੁਰੂਆਤ ਵਿਚ ਹੀ ਭਾਰਤੀ ਟੀਮ 244 ਦੌੜਾਂ 'ਤੇ ਸਿਮਟ ਗਈ। ਇਸ ਦੇ ਜਵਾਬ ਵਿਚ ਮੇਜ਼ਬਾਨ ਆਸਟਰੇਲੀਆ ਦੀ ਸ਼ੁਰੂਆਤ ਵੀ ਖਰਾਬ ਰਹੀ ਅਤੇ ਉਨ੍ਹਾਂ ਦੇ ਦੋਵੇਂ ਸਲਾਮੀ ਬੱਲੇਬਾਜ਼ ਮੈਥਿਉ ਵੇਡ ਅਤੇ ਜੋ ਬਰਨਜ਼ ਵੀ ਛੇਤੀ ਹੀ ਪਵੇਲੀਅਨ ਪਰਤ ਗਏ।
ਭਾਰਤੀ ਗੇਂਦਬਾਜ਼ ਮੈਦਾਨ 'ਚ ਅੱਗ ਲਾ ਰਹੇ ਸਨ ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਦੀ ਸ਼ਾਇਦ ਹੀ ਕਿਸੇ ਨੂੰ ਉਮੀਦ ਸੀ। ਜਸਪ੍ਰੀਤ ਬੁਮਰਾਹ ਨੇ ਬਾਉਂਡਰੀ ਤੇ ਮਾਰਨਸ ਲਬੁਸ਼ੇਨ ਦਾ ਆਸਾਨ ਕੈਚ ਛੱਡ ਦਿੱਤਾ। ਮਾਰਨਸ ਲਬੁਸ਼ੇਨ ਨੇ ਮੁਹੰਮਦ ਸ਼ਮੀ ਦੀ ਗੇਂਦ ਤੇ ਡੀਪ ਫਾਈਨ ਲੈਗ ਤੇ ਸ਼ਾੱਟ ਖੇਡਿਆ ਅਤੇ ਇਸ ਦੌਰਾਨ ਗੇਂਦ ਲੰਬੇ ਸਮੇਂ ਤੱਕ ਹਵਾ ਵਿਚ ਸੀ। ਫੀਲਡਿੰਗ ਕਰਦੇ ਸਮੇਂ ਜਸਪ੍ਰੀਤ ਬੁਮਰਾਹ ਨੇ ਗੇਂਦ ਫੜ ਲਈ ਪਰ ਉਹ ਇਕ ਗਲਤੀ ਕਰ ਗਏ।
Trending
ਬੁਮਰਾਹ ਨੇ ਗੇਂਦ ਨੂੰ ਫੜਦੇ ਸਾਰ ਹੀ ਗੇਂਦ ਨੂੰ ਬਾਉਂਡਰੀ ਤੋਂ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਸ ਸਮੇਂ ਉਹਨਾਂ ਦੇ ਪੈਰ ਬਾਉਂਡਰੀ ਲਾਈਨ ਤੋਂ ਬਹੁਤ ਦੂਰ ਸਨ। ਬੁਮਰਾਹ ਦੀ ਪ੍ਰਤੀਕ੍ਰਿਆ ਨੂੰ ਵੇਖਦਿਆਂ ਇਹ ਲੱਗਿਆ ਕਿ ਉਹਨਾਂ ਨੇ ਸੋਚਿਆ ਹੋਵੇਗਾ ਕਿ ਉਹ ਬਾਉਂਡਰੀ ਨੂੰ ਛੂ ਸਕਦੇ ਹਨ, ਇਸ ਡਰ ਦੇ ਕਾਰਨ ਬੁਮਰਾਹ ਨੇ ਗੇਂਦ ਨੂੰ ਫੜਦੇ ਸਾਰ ਹੀ ਉਸਨੂੰ ਸੀਮਾ ਦੇ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ।
Dropped! Labuschagne gets a life on 12! #AUSvIND live: https://t.co/LGCJ7zSdrY pic.twitter.com/ooHxon8aCE
— cricket.com.au (@cricketcomau) December 18, 2020
ਹਾਲਾਂਕਿ, ਬੁਮਰਾਹ ਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਉਹ ਸੀਮਾ ਰੇਖਾ ਤੋਂ ਬਹੁਤ ਦੂਰ ਸੀ। ਬੁਮਰਾਹ ਅਤੇ ਟੀਮ ਇੰਡੀਆ ਦੇ ਚਿਹਰੇ ਤੇ ਲਬੁਸ਼ੇਨ ਦਾ ਵਿਕਟ ਨਾ ਲੈਣ ਦੀ ਨਿਰਾਸ਼ਾ ਨੂੰ ਸਾਫ ਦੇਖਿਆ ਜਾ ਸਕਦਾ ਸੀ। ਦੂਜੇ ਪਾਸੇ, ਜੇ ਅਸੀਂ ਮੈਚ ਦੀ ਗੱਲ ਕਰੀਏ, ਖ਼ਬਰ ਲਿਖੇ ਜਾਣ ਤੱਕ, ਆਸਟਰੇਲੀਆਈ ਟੀਮ ਨੇ 4 ਵਿਕਟਾਂ ਦੇ ਨੁਕਸਾਨ 'ਤੇ 79 ਦੌੜਾਂ ਬਣਾ ਲਈਆਂ ਹਨ।