ਨੇਸ ਵਾਡੀਆ ਦੀ BCCI ਨੂੰ ਅਪੀਲ, IPL ਵਿਚ ਚੰਗੀ ਅੰਪਾਇਰਿੰਗ ਨੂੰ ਕੀਤਾ ਜਾਵੇ ਸੁਨਿਸ਼ਚਿਤ
ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਬੀਸੀਸੀਆਈ ਨੂੰ ਅਪੀਲ ਕੀਤੀ ਹੈ ਕਿ ਉਹ ਆਈਪੀਐਲ ਵਿੱਚ ਅੰਪਾਇਰਿੰਗ ਨੂੰ ਬਿਹਤਰ ਬਣਾਉਣ ਅਤੇ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ. ਵਾਡੀਆ ਦਾ ਇਹ ਬਿਆਨ ਐਤਵਾਰ ਨੂੰ ਦਿੱਲੀ ਕੈਪਿਟਲਸ ਅਤੇ ਪੰਜਾਬ ਵਿਚਾਲੇ
ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਬੀਸੀਸੀਆਈ ਨੂੰ ਅਪੀਲ ਕੀਤੀ ਹੈ ਕਿ ਉਹ ਆਈਪੀਐਲ ਵਿੱਚ ਅੰਪਾਇਰਿੰਗ ਨੂੰ ਬਿਹਤਰ ਬਣਾਉਣ ਅਤੇ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ. ਵਾਡੀਆ ਦਾ ਇਹ ਬਿਆਨ ਐਤਵਾਰ ਨੂੰ ਦਿੱਲੀ ਕੈਪਿਟਲਸ ਅਤੇ ਪੰਜਾਬ ਵਿਚਾਲੇ ਮੈਚ ਵਿਚ ਅੰਪਾਇਰ ਦੇ ਗਲਤ ਫੈਸਲੇ ਤੋਂ ਬਾਅਦ ਆਇਆ ਹੈ ਜਿਸ ਕਾਰਨ ਪੰਜਾਬ ਮੈਚ ਹਾਰ ਗਿਆ.
ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਪਾਰੀ ਦੇ 19 ਵੇਂ ਓਵਰ ਦੌਰਾਨ ਮਯੰਕ ਅਗਰਵਾਲ ਅਤੇ ਕ੍ਰਿਸ ਜਾਰਡਨ ਨੇ ਦੌੜਾਂ ਲਈਆਂ ਪਰ ਅੰਪਾਇਰ ਨੇ ਉਹਨੂੰ ਸ਼ੌਰਟ ਰਨ ਕਰਾਰ ਦੇ ਦਿੱਤਾ. ਰਿਪਲੇਅ ਵਿਚ ਹਾਲਾਂਕਿ, ਜੌਰਡਨ ਦਾ ਬੈਟ ਕ੍ਰੀਜ਼ ਨੂੰ ਪਾਰ ਕਰ ਗਿਆ.
Trending
ਵਾਡੀਆ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਮੈਂ ਬੀਸੀਸੀਆਈ ਨੂੰ ਅਪੀਲ ਕਰਦਾ ਹਾਂ ਕਿ ਚੰਗੀ ਅੰਪਾਇਰਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਲੀਗ ਦੁਨੀਆ ਵਿਚ ਸਭ ਤੋਂ ਬੈਸਟ ਮੰਨੀ ਜਾਂਦੀ ਹੈ, ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਆ ਸਕੇ.”
ਪੰਜਾਬ ਦੀ ਟੀਮ ਦਾ ਮੰਨਣਾ ਹੈ ਕਿ ਉਹ ਉਸ ਸ਼ੌਰਟ ਰਨ ਦੇ ਕਾਰਨ ਮੈਚ ਹਾਰ ਗਏ। ਮੈਚ 20-20 ਓਵਰਾਂ' ਚ ਬਰਾਬਰੀ ਤੇ ਰਿਹਾ ਸੀ ਅਤੇ ਫਿਰ ਸੁਪਰ ਓਵਰ ਕਰਾਇਆ ਗਿਆ ਜਿੱਥੇ ਦਿੱਲੀ ਨੇ ਮੈਚ ਜਿੱਤ ਲਿਆ.
ਵਾਡੀਆ ਨੇ ਲਿਖਿਆ, “ਮੈਨੂੰ ਲਗਦਾ ਹੈ ਕਿ ਇਹ ਬਦਕਿਸਮਤੀ ਹੈ ਕਿ ਕਿੰਗਜ਼ ਇਲੈਵਨ ਪੰਜਾਬ ਮਾੜੀ ਅੰਪਾਇਰਿੰਗ ਕਾਰਨ ਮੈਚ ਹਾਰ ਗਈ. ਮੈਂ ਉਮੀਦ ਕਰਦਾ ਹਾਂ ਕਿ ਬੀਸੀਸੀਆਈ ਇੱਕ ਅਜਿਹਾ ਸਿਸਟਮ ਅਤੇ ਪ੍ਰਕ੍ਰਿਆ ਲਾਗੂ ਕਰੇਗੀ ਅਤੇ ਜਿਸ ਚੀਜ਼ ਦਾ ਸਾਹਮਣਾ ਪੰਜਾਬ ਟੀਮ ਨੇ ਕੀਤਾ ਹੈ ਉਹ ਕਿਸੇ ਹੋਰ ਟੀਮ ਨੂੰ ਨਹੀਂ ਕਰਨਾ ਪਏਗਾ.”
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਨੇ ਵੀ ਟਵਿੱਟਰ ਰਾਹੀਂ ਇਸ ਫੈਸਲੇ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।