ਰਾਹੁਲ ਨੇ ਲਾਈਵ ਮੈਚ 'ਚ ਸੂਰਿਆਕੁਮਾਰ ਨੂੰ ਕਿਹਾ 'ਸੌਰੀ', ਰਨਆਊਟ 'ਤੇ ਦਿਖਾਈ ਸੀ ਨਰਾਜ਼ਗੀ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੇ ਵਨਡੇ 'ਚ ਕੇਐੱਲ ਰਾਹੁਲ ਬਦਕਿਸਮਤੀ ਨਾਲ ਰਨ ਆਊਟ ਹੋ ਗਏ, ਜਿਸ ਤੋਂ ਬਾਅਦ ਉਹ ਸੂਰਿਆਕੁਮਾਰ ਯਾਦਵ 'ਤੇ ਭੜਕਦੇ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ, ਜਿਸ ਤੋਂ ਬਾਅਦ ਰਾਹੁਲ ਨੂੰ ਕਾਫੀ ਟ੍ਰੋਲ...
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੇ ਵਨਡੇ 'ਚ ਕੇਐੱਲ ਰਾਹੁਲ ਬਦਕਿਸਮਤੀ ਨਾਲ ਰਨ ਆਊਟ ਹੋ ਗਏ, ਜਿਸ ਤੋਂ ਬਾਅਦ ਉਹ ਸੂਰਿਆਕੁਮਾਰ ਯਾਦਵ 'ਤੇ ਭੜਕਦੇ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ, ਜਿਸ ਤੋਂ ਬਾਅਦ ਰਾਹੁਲ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ।
ਮੈਚ ਖਤਮ ਹੋ ਗਿਆ ਹੈ ਅਤੇ ਇਸ ਤੋਂ ਬਾਅਦ ਪਤਾ ਲੱਗਾ ਹੈ ਕਿ ਰਾਹੁਲ ਨੇ ਚੱਲ ਰਹੇ ਮੈਚ 'ਚ ਸੂਰਿਆਕੁਮਾਰ ਤੋਂ ਮਾਫੀ ਮੰਗੀ ਸੀ। ਜੀ ਹਾਂ, ਇਹ ਬਿਲਕੁੱਲ ਸੱਚ ਹੈ ਕਿ ਜਦੋਂ ਰਾਹੁਲ ਰਨ ਆਊਟ ਹੋ ਕੇ ਪਵੇਲੀਅਨ ਗਏ ਤਾਂ ਉਹ ਗੁੱਸੇ 'ਚ ਆ ਗਏ ਸਨ ਪਰ ਜਦੋਂ ਉਹ ਪਵੇਲੀਅਨ ਪਹੁੰਚੇ ਤਾਂ ਉਨ੍ਹਾਂ ਨੇ ਈਸ਼ਾਨ ਕਿਸ਼ਨ ਨੂੰ ਮੈਸੇਜ ਕੀਤਾ ਅਤੇ ਸੂਰਿਆਕੁਮਾਰ ਯਾਦਵ ਤੋਂ ਮੁਆਫੀ ਮੰਗੀ।
Trending
ਇਸ ਗੱਲ ਦਾ ਖੁਲਾਸਾ ਸੂਰਿਆਕੁਮਾਰ ਯਾਦਵ ਨੇ ਮੈਚ ਤੋਂ ਬਾਅਦ ਸਟਾਰ ਸਪੋਰਟਸ ਨਾਲ ਗੱਲਬਾਤ ਦੌਰਾਨ ਕੀਤਾ। ਸੂਰਿਆਕੁਮਾਰ ਯਾਦਵ ਨੇ ਇਸ ਪੂਰੇ ਮਾਮਲੇ 'ਤੇ ਬੋਲਦੇ ਹੋਏ ਕਿਹਾ, 'ਰਾਹੁਲ ਭਾਈ ਨੇ ਬਾਹਰ ਜਾਣ ਤੋਂ ਬਾਅਦ ਈਸ਼ਾਨ ਨੂੰ ਸੁਨੇਹਾ ਭੇਜਿਆ ਕਿ ਇਹ ਉਸਦੀ ਗਲਤੀ ਹੈ। ਉਨ੍ਹਾਂ ਨੇ ਕਿਤੋੰ ਨਾ ਜੀ ਕਾੱਲ ਸੁਣ ਲਈ ਸੀ। ਰਾਹੁਲ ਭਾਈ ਦੇ ਸੰਦੇਸ਼ ਤੋਂ ਬਾਅਦ ਹੀ ਮੈਂ ਥੋੜ੍ਹਾ ਆਰਾਮ ਕਰ ਸਕਿਆ।'
ਤੁਹਾਨੂੰ ਦੱਸ ਦੇਈਏ ਕਿ ਸੂਰਿਆਕੁਮਾਰ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਸਨਮਾਨਜਨਕ ਸਕੋਰ ਤੱਕ ਪਹੁੰਚ ਸਕਿਆ ਸੀ। ਹੁਣ ਟੀਮ ਇੰਡੀਆ ਤੀਸਰਾ ਅਤੇ ਆਖਰੀ ਵਨਡੇ ਵੀ ਜਿੱਤ ਕੇ ਸੀਰੀਜ਼ 3-0 ਨਾਲ ਜਿੱਤਣਾ ਚਾਹੇਗੀ।