SA vs IND ਪਹਿਲਾ ਟੈਸਟ: ਟੀਮ ਇੰਡੀਆ ਨੇ ਕੀਤੀ ਧਮਾਕੇਦਾਰ ਸ਼ੁਰੂਆਤ, ਕੇਐਲ ਰਾਹੁਲ ਨੇ ਲਗਾਇਆ ਸੈਂਕੜਾ
ਕੇਐਲ ਰਾਹੁਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਸੈਂਚੁਰੀਅਨ ਟੈਸਟ ਦੇ ਸੁਪਰਸਪੋਰਟ ਪਾਰਕ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ 'ਚ 3 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾ ਲਈਆਂ ਹਨ। ਦਿਨ ਦੀ
ਕੇਐਲ ਰਾਹੁਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਸੈਂਚੁਰੀਅਨ ਟੈਸਟ ਦੇ ਸੁਪਰਸਪੋਰਟ ਪਾਰਕ 'ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ 'ਚ 3 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾ ਲਈਆਂ ਹਨ। ਦਿਨ ਦੀ ਖੇਡ ਖਤਮ ਹੋਣ 'ਤੇ ਰਾਹੁਲ (122*) ਅਤੇ ਅਜਿੰਕਿਆ ਰਹਾਣੇ (40*) ਅਜੇਤੂ ਪੈਵੇਲੀਅਨ ਪਰਤ ਗਏ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਰਾਹੁਲ ਨੇ ਮਯੰਕ ਅਗਰਵਾਲ (60) ਨਾਲ ਮਿਲ ਕੇ ਪਹਿਲੀ ਵਿਕਟ ਲਈ 117 ਦੌੜਾਂ ਜੋੜੀਆਂ। ਲੁੰਗੀ ਨਗਿਡੀ ਨੇ ਮਯੰਕ ਨੂੰ ਐਲਬੀਡਬਲਯੂ ਆਊਟ ਕਰਕੇ ਸਾਂਝੇਦਾਰੀ ਤੋੜੀ। ਇਸ ਦੀ ਅਗਲੀ ਹੀ ਗੇਂਦ 'ਤੇ ਐਂਗਿਡੀ ਨੇ ਚੇਤੇਸ਼ਵਰ ਪੁਜਾਰਾ (0) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
Trending
ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਰਾਹੁਲ ਦੇ ਨਾਲ ਪਾਰੀ ਨੂੰ ਸੰਭਾਲਿਆ ਅਤੇ ਤੀਜੀ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਨੇ 94 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਉਸ ਨੂੰ ਵੀ ਲੂੰਗੀ ਐਂਗਿਡੀ ਨੇ ਆਪਣਾ ਸ਼ਿਕਾਰ ਬਣਾਇਆ।
ਰਾਹੁਲ ਨੇ 248 ਗੇਂਦਾਂ 'ਤੇ 16 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 122 ਦੌੜਾਂ ਬਣਾਈਆਂ ਅਤੇ ਰਹਾਣੇ ਨੇ 81 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ ਨਾਬਾਦ 40 ਦੌੜਾਂ ਬਣਾਈਆਂ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੂਜੇ ਦਿਨ ਰਾਹੁਲ ਆਪਣੀ ਪਾਰੀ ਨੂੰ ਕਿੰਨਾ ਅੱਗੇ ਵਧਾ ਸਕੇਗਾ।