
ਭਾਰਤ ਦਾ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਵਿੱਚ ਇੱਕ ਹੋਰ ਸ਼ਾਨਦਾਰ ਦਿਨ ਰਿਹਾ ਕਿਉਂਕਿ ਭਾਰਤ ਨੂੰ ਹੁਣ ਸੈਂਚੁਰੀਅਨ ਵਿੱਚ 5ਵੇਂ ਦਿਨ ਜਿੱਤ ਲਈ ਸਿਰਫ਼ ਛੇ ਵਿਕਟਾਂ ਦੀ ਲੋੜ ਹੈ। ਮੇਜ਼ਬਾਨ ਟੀਮ ਲਈ 305 ਦੌੜਾਂ ਦਾ ਟੀਚਾ ਰੱਖਣ ਤੋਂ ਬਾਅਦ, ਭਾਰਤ ਨੇ ਦੂਜੀ ਪਾਰੀ ਵਿੱਚ ਦੱਖਣੀ ਅਫਰੀਕਾ ਦੇ ਚਾਰ ਵਿਕਟਾਂ ਝਟਕੀਆਂ, ਜਿਸ ਵਿੱਚ ਜਸਪ੍ਰੀਤ ਬੁਮਰਾਹ ਦੇ ਸ਼ਾਨਦਾਰ ਦੋ ਵਿਕਟ ਵੀ ਸ਼ਾਮਲ ਸਨ।
ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 40.5 ਓਵਰਾਂ ਵਿੱਚ 94/4 ਦੌੜਾਂ ਬਣਾ ਲਈਆਂ ਸਨ। ਅਫਰੀਕਾ ਨੂੰ ਆਖਰੀ ਦਿਨ 211 ਦੌੜਾਂ ਦੀ ਲੋੜ ਹੈ। ਹਾਲਾਂਕਿ ਆਖਰੀ ਦਿਨ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਮੁਹੰਮਦ ਸ਼ਮੀ ਨੇ ਸ਼ੁਰੂਆਤੀ ਸਫਲਤਾ ਹਾਸਲ ਕੀਤੀ ਅਤੇ ਮਾਰਕਰਾਮ ਨੂੰ ਪਵੇਲਿਅਨ ਭੇਜਣ ਦਾ ਕੰਮ ਕੀਤਾ।
ਸਿਰਾਜ ਅਤੇ ਬੁਮਰਾਹ ਘਾਤਕ ਸਾਬਤ ਹੋ ਰਹੇ ਸਨ ਪਰ ਕਪਤਾਨ ਐਲਗਰ ਡਟੇ ਰਹੇ। ਉਸ ਨੇ ਡੂਸਨ ਨਾਲ ਤੀਜੇ ਵਿਕਟ ਲਈ 137 ਗੇਂਦਾਂ 'ਚ 40 ਦੌੜਾਂ ਦੀ ਵਧੀਆ ਸਾਂਝੇਦਾਰੀ ਕੀਤੀ। ਬੁਮਰਾਹ ਦੀ ਸ਼ਾਨਦਾਰ ਅੰਦਰਲੀ ਗੇਂਦ ਨੇ ਵੈਨ ਡੇਰ ਡੁਸਨ ਨੂੰ ਆਊਟ ਕੀਤਾ। ਐਲਗਰ ਨੇ ਸਿਰਾਜ ਦੀ ਗੇਂਦ 'ਤੇ ਸਕਵੇਅਰ ਲੈੱਗ ਤੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।