ਮਹਾਨ ਫੁੱਟਬਾੱਲਰ ਡਿਏਗੋ ਮੈਰਾਡੋਨਾ ਦੇ ਦੇਹਾਂਤ ਤੋਂ ਬਾਅਦ ਭਾਵੁਕ ਹੋਏ ਸੌਰਵ ਗਾਂਗੁਲੀ, ਕਿਹਾ- ਮੇਰੇ ਅਸਲੀ ਹੀਰੋ ਨਹੀਂ ਰਹੇ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮਹਾਨ ਫੁੱਟਬਾੱਲਰ ਡਿਏਗੋ ਮੈਰਾਡੋਨਾ ਦੇ ਦੇਹਾਂਤ ਤੇ ਸੋਗ ਜਤਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਹੀਰੋ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ. ਗਾਂਗੁਲੀ ਨੇ ਟਵੀਟ ਕਰਦੇ ਹੋਏ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮਹਾਨ ਫੁੱਟਬਾੱਲਰ ਡਿਏਗੋ ਮੈਰਾਡੋਨਾ ਦੇ ਦੇਹਾਂਤ ਤੇ ਸੋਗ ਜਤਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਹੀਰੋ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ.
ਗਾਂਗੁਲੀ ਨੇ ਟਵੀਟ ਕਰਦੇ ਹੋਏ ਮੈਰਾਡੋਨਾ ਨੂੰ ਯਾਦ ਕੀਤਾ ਅਤੇ ਲਿਖਿਆ, 'ਮੇਰਾ ਹੀਰੋ ਨਹੀਂ ਰਿਹਾ. ਮੇਰਾ ਮੈਡ ਜੀਨਿਅਸ ਹੁਣ ਜੀਵਨ-ਮਰਣ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ. ਮੈਂ ਤਾਂ ਸਿਰਫ ਤੁਹਾਡੇ ਲਈ ਫੁੱਟਬਾੱਲ ਦੇਖਿਆ ਕਰਦਾ ਸੀ.'
Trending
ਆਪਣੇ ਟਵੀਟ ਦੇ ਨਾਲ ਗਾਂਗੁਲੀ ਨੇ ਇਕ ਫੋਟੋ ਸਾੰਝਾ ਕੀਤਾ ਜਿਸ ਵਿਚ ਉਹ ਮੈਰਾਡੋਨਾ ਦੇ ਨਾਲ ਦਿਖਾਈ ਦੇ ਰਹੇ ਹਨ. ਮੈਰਾਡੋਨਾ ਫੁੱਟਬਾੱਲ ਕ੍ਰੇਜੀ ਕੋਲਕਾਤਾ ਦਾ ਕਈ ਬਾਰ ਦੌਰਾ ਕਰ ਚੁੱਕੇ ਸਨ.
My hero no more ..my mad genius rest in peace ..I watched football for you.. pic.twitter.com/JhqFffD2vr
— Sourav Ganguly (@SGanguly99) November 25, 2020
ਤੁਹਾਨੂੰ ਦੱਸ ਦੇਈਏ ਕਿ ਮਹਾਨ ਫੁੱਟਬਾੱਲ ਖਿਡਾਰੀ ਮੈਰਾਡੋਨਾ ਦੀ ਉਮਰ 60 ਸਾਲ ਦੀ ਸੀ ਅਤੇ ਦਿਲ ਦਾ ਦੌਰਾ ਪੈਣ ਨਾਲ ਅਰਜੇਨਟੀਨਾ ਵਿਚ ਉਹਨਾਂ ਦਾ ਦੇਹਾਂਤ ਹੋ ਗਿਆ. ਫੁੱਟਬਾਲ ਦੇ ਇਸ ਕਰਿਸ਼ਮਾਈ ਖਿਡਾਰੀ ਨੇ 1986 ਵਿਚ ਅਰਜੇਨਟੀਨਾ ਨੂੰ ਚੈੰਪਿਅਨ ਬਣਾਇਆ ਸੀ.
ਉਹਨਾਂ ਦੇ ਦੇਹਾਂਤ ਤੋਂ ਕੁਝ ਦਿਨ ਪਹਿਲਾਂ ਇਸੇ ਮਹੀਨੇ ਹੀ ਉਹਨਾਂ ਦੇ ਸਿਰ ਵਿਚ ਬਲੱਡ ਕਲੋਟ ਦੀ ਸਰਜਰੀ ਹੋਈ ਸੀ. ਅਰਜੇਨਟੀਨਾ ਦੇ ਸਾਬਤਾ ਮਿਡ-ਫੀਲਡਰ ਅਤੇ ਮੈਨੇਜਰ ਦਾ ਨਾਮ ਖੇਡ ਦੇ ਮਹਾਨਤਮ ਖਿਡਾਰੀਆਂ ਵਿਚ ਗਿਣੀਆ ਜਾਂਦਾ ਹੈ.