
ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੇ ਸ਼ੁੱਕਰਵਾਰ ਨੂੰ ਓਲਡ ਟ੍ਰੈਫੋਰਡ ਮੈਦਾਨ ਤੇ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਮੈਚ ਵਿਚ ਟਾੱਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਵਿਚਾਲੇ ਇਹ 150 ਵਾਂ ਵਨਡੇ ਮੈਚ ਹੈ, ਜਿਸ ਵਿਚ ਆਸਟਰੇਲੀਆ ਨੇ ਹੁਣ ਤਕ 82 ਮੈਚ ਜਿੱਤੇ ਹਨ ਅਤੇ ਇੰਗਲੈਂਡ ਨੇ 62 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਦੋ ਮੈਚ ਟਾਈ ਹੋਏ ਹਨ ਜਦਕਿ ਤਿੰਨ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਇੰਗਲੈਂਡ ਨੇ ਹਾਲ ਹੀ ਵਿਚ ਹੋਈ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਵਿਚ ਆਸਟਰੇਲੀਆ ਨੂੰ 2-1 ਨਾਲ ਮਾਤ ਦਿੱਤੀ ਹੈ ਅਤੇ ਹੁਣ ਇੰਗਲੈਂਡ ਦੀ ਕੋਸ਼ਿਸ ਵਨਡੇ ਸੀਰੀਜ਼ ਵਿਚ ਵੀ ਲੀਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੈਚ ਵਿੱਚ ਮਹਿਮਾਨ ਟੀਮ ਆਸਟਰੇਲੀਆ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ। ਟੀਮ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਸੱਟ ਲੱਗਣ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ। ਨੇਟ ਵਿੱਚ ਬੱਲੇਬਾਜ਼ੀ ਕਰਦਿਆਂ ਸਮਿਥ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਜਿਸ ਕਾਰਨ ਉਨ੍ਹਾਂ ਨੂੰ ਇਸ ਮੈਚ ਵਿੱਚ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ।