
IPL 2022: ਕੇਨ ਵਿਲੀਅਮਸਨ (57) ਅਤੇ ਅਭਿਸ਼ੇਕ ਸ਼ਰਮਾ (42) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਸੋਮਵਾਰ ਨੂੰ IPL 2022 ਦੇ 21ਵੇਂ ਮੈਚ ਵਿੱਚ ਗੁਜਰਾਤ ਟਾਇਟਨਸ (GT) ਨੂੰ ਅੱਠ ਵਿਕਟਾਂ ਨਾਲ ਹਰਾਇਆ। ਗੁਜਰਾਤ ਦੀਆਂ 162 ਦੌੜਾਂ ਦੇ ਜਵਾਬ 'ਚ ਹੈਦਰਾਬਾਦ ਨੇ 19.1 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ | ਟੀਮ ਲਈ ਕਪਤਾਨ ਵਿਲੀਅਮਸਨ ਅਤੇ ਸ਼ਰਮਾ ਵਿਚਾਲੇ 64 ਦੌੜਾਂ ਦੀ ਸਾਂਝੇਦਾਰੀ ਹੋਈ।
ਗੁਜਰਾਤ ਵੱਲੋਂ ਦਿੱਤੇ 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਗੇਂਦਬਾਜ਼ਾਂ ਨੇ ਦੋਵਾਂ ਬੱਲੇਬਾਜ਼ਾਂ ਵਿਲੀਅਮਸਨ ਅਤੇ ਅਭਿਸ਼ੇਕ ਸ਼ਰਮਾ 'ਤੇ ਦਬਾਅ ਬਣਾਈ ਰੱਖਿਆ। ਹੈਦਰਾਬਾਦ ਦਾ ਸਕੋਰ ਤਿੰਨ ਓਵਰਾਂ ਵਿੱਚ ਸੱਤ ਸੀ। ਇਸ ਦੇ ਨਾਲ ਹੀ ਪਾਵਰਪਲੇ ਦੌਰਾਨ ਟੀਮ ਦਾ ਸਕੋਰ ਬਿਨਾਂ ਕੋਈ ਵਿਕਟ ਗੁਆਏ 42 ਦੌੜਾਂ ਤੱਕ ਪਹੁੰਚ ਗਿਆ।
ਇਸ ਦੌਰਾਨ ਗੇਂਦਬਾਜ਼ ਲਾਕੀ ਫਰਗੂਸਨ ਨੇ ਆਪਣੇ ਪਹਿਲੇ ਓਵਰ ਵਿੱਚ 17 ਦੌੜਾਂ ਦਿੱਤੀਆਂ, ਸ਼ਰਮਾ ਨੇ ਇਸ ਓਵਰ ਵਿੱਚ ਬੈਕ-ਟੂ-ਬੈਕ ਤਿੰਨ ਚੌਕੇ ਜੜੇ। ਕੇਨ ਵਿਲੀਅਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਮਿਲ ਕੇ ਪਹਿਲੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ। ਇਸ ਦੇ ਨਾਲ ਹੀ ਸ਼ਰਮਾ ਰਾਸ਼ਿਦ ਖਾਨ ਦੇ ਓਵਰ ਵਿੱਚ 42 ਦੌੜਾਂ ਬਣਾ ਕੇ ਆਊਟ ਹੋ ਗਏ, ਜਿੱਥੇ ਉਹ ਗੇਂਦ ਨੂੰ ਡੱਕ ਕਰਦੇ ਹੋਏ ਸਾਈ ਸੁਦਰਸ਼ਨ ਹੱਥੋਂ ਕੈਚ ਦੇ ਬੈਠੇ। ਇਸ ਦੌਰਾਨ ਦੋਵਾਂ ਬੱਲੇਬਾਜ਼ਾਂ ਵਿਚਾਲੇ 47 ਗੇਂਦਾਂ 'ਚ 64 ਦੌੜਾਂ ਦੀ ਕੁੱਲ ਸਾਂਝੇਦਾਰੀ ਹੋਈ। ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਰਾਹੁਲ ਤ੍ਰਿਪਾਠੀ ਨੇ ਕਪਤਾਨ ਦੇ ਨਾਲ ਬੱਲੇਬਾਜ਼ੀ ਦਾ ਮੋਰਚਾ ਸੰਭਾਲਿਆ ਅਤੇ ਚੰਗੀ ਪਾਰੀ ਖੇਡੀ।