ਦੂਜਾ ਟੈਸਟ: ਟੀਮ ਇੰਡੀਆ 266 ਦੌੜਾਂ 'ਤੇ ਆਲ ਆਊਟ, ਦੱਖਣੀ ਅਫਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ
ਜੋਹਾਨਿਸਬਰਗ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਦੂਜੀ ਪਾਰੀ 'ਚ 266 ਦੌੜਾਂ ਬਣਾਈਆਂ ਪਰ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 27
ਜੋਹਾਨਿਸਬਰਗ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਦੂਜੀ ਪਾਰੀ 'ਚ 266 ਦੌੜਾਂ ਬਣਾਈਆਂ ਪਰ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 27 ਦੌੜਾਂ ਦੀ ਬੜ੍ਹਤ ਕਾਰਨ ਟੀਚਾ ਮਿਲ ਗਿਆ। ਤੀਜੇ ਦਿਨ ਭਾਰਤੀ ਟੀਮ 2 ਵਿਕਟਾਂ ਦੇ ਨੁਕਸਾਨ 'ਤੇ 85 ਦੌੜਾਂ ਤੋਂ ਅੱਗੇ ਬੱਲੇਬਾਜ਼ੀ ਕਰਨ ਉਤਰੀ।
ਭਾਰਤ ਲਈ ਦੂਜੀ ਪਾਰੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜਿੰਕਿਆ ਰਹਾਣੇ (58) ਅਤੇ ਚੇਤੇਸ਼ਵਰ ਪੁਜਾਰਾ (53) ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਦੋਵਾਂ ਨੇ ਮਿਲ ਕੇ ਦੂਜੀ ਵਿਕਟ ਲਈ 111 ਦੌੜਾਂ ਦੀ ਸਾਂਝੇਦਾਰੀ ਕੀਤੀ।
Trending
ਇਨ੍ਹਾਂ ਦੋਵਾਂ ਤੋਂ ਇਲਾਵਾ ਹਨੁਮਾ ਵਿਹਾਰੀ ਨੇ ਨਾਬਾਦ 40 ਅਤੇ ਸ਼ਾਰਦੁਲ ਛਾਕੁਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਜਿਸ ਕਾਰਨ ਭਾਰਤ ਦਾ ਸਕੋਰ 250 ਦੌੜਾਂ ਨੂੰ ਪਾਰ ਕਰ ਗਿਆ। ਦੱਖਣੀ ਅਫਰੀਕਾ ਲਈ ਦੂਜੀ ਪਾਰੀ ਵਿੱਚ ਕਾਗਿਸੋ ਰਬਾਡਾ, ਲੁੰਗੀ ਐਨਗਿਡੀ ਅਤੇ ਮਾਰਕੋ ਯਾਨਸਨ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਡੁਏਨ ਓਲੀਵੀਅਰ ਨੇ ਇੱਕ ਵਿਕਟ ਲਈ।
ਸੰਖੇਪ ਸਕੋਰ: ਭਾਰਤ 202 ਅਤੇ 266 (ਅਜਿੰਕਯ ਰਹਾਣੇ 58, ਚੇਤੇਸ਼ਵਰ ਪੁਜਾਰਾ 53, ਕਾਗਿਸੋ ਰਬਾਡਾ 3/77, ਲੁੰਗੀ ਨਗਿਡੀ 3/43) ਦੱਖਣੀ ਅਫਰੀਕਾ 229 (ਕੀਗਨ ਪੀਟਰਸਨ 62, ਸ਼ਾਰਦੁਲ ਠਾਕੁਰ 7/61)।