ਇਹ ਹਨ 2 ਜੂਨ ਦੀਆਂ ਟਾੱਪ-5 ਕ੍ਰਿਕਟ ਖਬਰਾਂ, ਰਾਇਡੂ ਨੇ ਖੋਲ੍ਹਿਆ ਐਮਐਸ ਧੋਨੀ ਲਈ ਦਿੱਲ
Top-5 Cricket News of the Day : 2 ਜੂਨ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹੋਇਆ। ਆਓ ਤੁਹਾਨੂੰ ਦੱਸਦੇ ਹਾਂ ਇਸ ਦਿਨ ਦੀਆਂ ਟਾੱਪ 5 ਕ੍ਰਿਕਟ ਖਬਰਾਂ।
Top-5 Cricket News of the Day : 2 ਜੂਨ ਦੇ ਦਿਨ ਕ੍ਰਿਕਟ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਕੀ ਕੀ ਹੋਇਆ? ਤੁਸੀਂ ਦਿਨ ਦੀਆਂ ਸਾਰੀਆਂ ਖਬਰਾਂ ਜਾਣਨ ਲਈ ਬੇਤਾਬ ਹੋਵੋਗੇ ਤਾਂ ਇਸ ਲਈ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੀਆਂ ਟਾੱਪ 5 ਖਬਰਾਂ।
1. IPL ਰਿਟਾਇਰਮੇਂਟ ਤੋਂ ਬਾਅਦ ਅੰਬਾਤੀ ਰਾਇਡੂ ਨੇ NDTV ਨੂੰ ਦਿੱਤੇ ਇੰਟਰਵਿਊ 'ਚ ਆਪਣਾ ਦਿਲ ਖੋਲ੍ਹਿਆ। ਉਸ ਨੇ ਕਿਹਾ, 'ਜਦੋਂ ਅਸੀਂ ਟਰਾਫੀ ਲੈਣ ਵਾਲੇ ਸੀ, ਉਸ ਤੋਂ ਪਹਿਲਾਂ ਧੋਨੀ ਮੇਰੇ ਅਤੇ ਜਡੇਜਾ ਕੋਲ ਆਏ। ਧੋਨੀ ਨੇ ਸਾਨੂੰ ਕਿਹਾ ਕਿ ਤੁਹਾਨੂੰ ਮੇਰੇ ਨਾਲ ਚੱਲ ਕੇ ਟਰਾਫੀ ਚੁੱਕਣੀ ਹੋਵੇਗੀ। ਇਹ ਮੇਰੇ ਲਈ ਬਹੁਤ ਖਾਸ ਸੀ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕਦੇ ਹੋਵੇਗਾ। ਉਹ (ਧੋਨੀ) ਅਜਿਹਾ ਹੀ ਹੈ। ਉਸ ਵਰਗਾ ਕੋਈ ਨਹੀਂ, ਸਾਰਾ ਸੰਸਾਰ ਜਾਣਦਾ ਹੈ।'
Trending
2. ਬ੍ਰਾਵੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਪੋਲਾਰਡ ਵੀ ਬ੍ਰਾਵੋ ਨਾਲ ਕਾਰ 'ਚ ਬੈਠੇ ਹਨ ਅਤੇ ਇਹ ਦੋਵੇਂ ਖਿਡਾਰੀ ਇਸ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਹਨ ਕਿ ਆਈਪੀਐੱਲ ਦੀ ਸਭ ਤੋਂ ਸਫਲ ਟੀਮ ਚੇਨਈ ਹੈ ਜਾਂ ਮੁੰਬਈ। ਇਸ ਵੀਡੀਓ 'ਚ ਦੋਵੇਂ ਸਾਬਕਾ ਖਿਡਾਰੀਆਂ ਨੂੰ ਹਾਰ ਮੰਨਦੇ ਨਹੀਂ ਦੇਖਿਆ ਗਿਆ ਅਤੇ ਫਿਰ ਬ੍ਰਾਵੋ ਨੇ ਇਸ ਬਹਿਸ ਨੂੰ ਸੁਲਝਾਉਣ ਲਈ ਪ੍ਰਸ਼ੰਸਕਾਂ ਦੀ ਮਦਦ ਵੀ ਮੰਗੀ।
3. ਆਸਟ੍ਰੇਲੀਆ ਖਿਲਾਫ ਵਰਲਡ ਟੈਸਟ ਚੈਂਪਿਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਭਾਰਤ ਦੇ ਸਾਬਕਾ ਖਿਡਾਰੀ ਮੁਹੰਮਦ ਕੈਫ ਨੇ ਚੇਤੇਸ਼ਵਰ ਪੁਜਾਰਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਹੁਣ ਪੁਜਾਰਾ ਨੇ ਟੈਸਟ ਕ੍ਰਿਕਟ 'ਚ ਜ਼ਿਆਦਾ ਹਮਲਾਵਰ ਤਰੀਕੇ ਨਾਲ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਕਾਫੀ ਅਹਿਮ ਸਾਬਤ ਹੋਣਗੇ। ਸਟਾਰ ਸਪੋਰਟਸ ਦੇ ਸ਼ੋਅ 'ਗੇਮ ਪਲਾਨ' 'ਤੇ ਚਰਚਾ ਦੌਰਾਨ ਕੈਫ ਨੇ ਚੇਤੇਸ਼ਵਰ ਪੁਜਾਰਾ 'ਤੇ ਉਨ੍ਹਾਂ ਦੇ ਵਿਚਾਰਾਂ ਬਾਰੇ ਪੁੱਛੇ ਜਾਣ 'ਤੇ ਖੁੱਲ੍ਹ ਕੇ ਗੱਲ ਕੀਤੀ।
4. ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਇੰਗਲੈਂਡ ਦੇ ਓਵਲ 'ਚ ਹੋਵੇਗਾ, ਜਿਸ ਲਈ ਦੋਵੇਂ ਟੀਮਾਂ ਨੇ ਖੂਬ ਪਸੀਨਾ ਵਹਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੱਡੇ ਮੈਚ ਲਈ ਭਾਰਤੀ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ। ਹਰਭਜਨ ਸਿੰਘ ਦਾ ਮੰਨਣਾ ਹੈ ਕਿ ਈਸ਼ਾਨ ਕਿਸ਼ਨ ਨੂੰ ਵਿਕਟਕੀਪਰ ਵਜੋਂ ਟੀਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਉਹ ਗੇਮ ਚੇਂਜਰ ਸਾਬਤ ਹੋ ਸਕਦਾ ਹੈ।
Also Read: Cricket Tales
5. ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2023 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਸ ਨੂੰ ਹਰਾ ਕੇ ਆਪਣਾ ਪੰਜਵਾਂ ਖਿਤਾਬ ਜਿੱਤਿਆ। CSK ਦੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਦੁਨੀਆ ਭਰ ਦੇ ਕ੍ਰਿਕਟ ਮਾਹਿਰ ਅਤੇ ਪ੍ਰਸ਼ੰਸਕ ਮਹਿੰਦਰ ਸਿੰਘ ਧੋਨੀ ਦੀ ਜ਼ੋਰਦਾਰ ਤਾਰੀਫ ਕਰ ਰਹੇ ਹਨ। ਇਸ ਕੜੀ 'ਚ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਰਮੀਜ਼ ਰਾਜਾ ਨੇ ਵੀ ਲੀਗ ਦੇ 16ਵੇਂ ਐਡੀਸ਼ਨ 'ਚ ਚੇਨਈ ਦੀ ਜ਼ਬਰਦਸਤ ਵਾਪਸੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਆਈਪੀਐੱਲ ਸੀਜ਼ਨ ਸੀਐੱਸਕੇ ਦੇ ਕਪਤਾਨ ਲਈ ਯਾਦ ਰੱਖਿਆ ਜਾਵੇਗਾ