ਰੋਹਿਤ ਸ਼ਰਮਾ ਨੂੰ ਲੈ ਕੇ BCCI ਅਤੇ ਰਵੀ ਸ਼ਾਸਤਰੀ ਤੇ ਭੜਕੇ ਵੀਰੇਂਦਰ ਸਹਿਵਾਗ, ਕਿਹਾ ਜੇ ਉਹ ਫਿਟ ਹੈ ਤਾਂ ਟੀਮ ਵਿਚ ਕਿਉਂ ਨਹੀਂ ਮਿਲੀ ਜਗ੍ਹਾ ?
ਸਾਬਕਾ ਭਾਰਤੀ ਓਪਨਿੰਗ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਬੀਸੀਸੀਆਈ ਅਤੇ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ 'ਤੇ ਰੋਹਿਤ ਸ਼ਰਮਾ ਨੂੰ ਲੈ ਕੇ ਆਪਣਾ ਗੁੱਸਾ ਜਾਹਿਰ ਕੀਤਾ ਹੈ. 3 ਨਵੰਬਰ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਮੈਚ ਵਿਚ...
ਸਾਬਕਾ ਭਾਰਤੀ ਓਪਨਿੰਗ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਬੀਸੀਸੀਆਈ ਅਤੇ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ 'ਤੇ ਰੋਹਿਤ ਸ਼ਰਮਾ ਨੂੰ ਲੈ ਕੇ ਆਪਣਾ ਗੁੱਸਾ ਜਾਹਿਰ ਕੀਤਾ ਹੈ. 3 ਨਵੰਬਰ ਨੂੰ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਮੈਚ ਵਿਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਮੈਦਾਨ 'ਤੇ ਉਤਰੇ. ਉਹਨਾਂ ਨੂੰ ਖੇਡਦੇ ਦੇਖ ਕੇ ਲੋਕਾਂ ਨੇ ਇਹ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਜੇ ਰੋਹਿਤ ਫਿਟ ਹਨ ਅਤੇ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ ਤਾਂ ਫਿਰ ਭਾਰਤ ਦੇ ਆਸਟਰੇਲੀਆ ਦੌਰੇ ਵਿਚ ਉਹਨਾਂ ਨੂੰ ਜਗ੍ਹਾ ਕਿਉਂ ਨਹੀਂ ਮਿਲੀ ?
ਸਹਿਵਾਗ ਨੇ ਬੀਸੀਸੀਆਈ ਅਤੇ ਕੋਚ ਸ਼ਾਸਤਰੀ ਉੱਤੇ ਇਸ ਲਈ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿਉਂਕਿ ਉਹਨਾਂ ਨੇ ਰੋਹਿਤ ਬਾਰੇ ਬਿਆਨ ਦਿੱਤਾ ਸੀ ਕਿ ਇਹ ਬੱਲੇਬਾਜ਼ ਫਿਟ ਨਹੀਂ ਹੈ ਅਤੇ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠਾਂ ਹੈ. ਹਾਲਾਂਕਿ ਇਸਦੇ ਬਾਅਦ ਇੱਕ ਵੀਡੀਓ ਆਇਆ ਜਿਸ ਵਿੱਚ ਰੋਹਿਤ ਸ਼ਰਮਾ ਅਭਿਆਸ ਕਰਦੇ ਹੋਏ ਦਿਖਾਈ ਦਿੱਤੇ ਸੀ, ਪਰ ਰਵੀ ਸ਼ਾਸਤਰੀ ਨੇ ਬਿਆਨ ਦਿੱਤਾ ਸੀ ਕਿ ਰੋਹਿਤ ਠੀਕ ਨਹੀਂ ਹਨ ਇਸ ਲਈ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ.
ਇੱਥੋਂ ਤਕ ਕਿ ਬੀਸੀਸੀਆਈ ਦੇ ਪ੍ਰੇਜੀਡੇਂਟ ਸੌਰਵ ਗਾਂਗੁਲੀ ਨੇ ਵੀ ਉਹੀ ਗੱਲਾਂ ਕਹੀਆਂ ਜਿਨ੍ਹਾਂ ਬਾਰੇ ਕੋਚ ਸ਼ਾਸਤਰੀ ਅਤੇ ਚੋਣ ਕਮੇਟੀ ਨੇ ਕਿਹਾ ਸੀ.
Trending
ਸਹਿਵਾਗ ਨੇ ਕ੍ਰਿਕਬਜ਼ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਇਹ ਸੰਭਵ ਹੈ ਕਿ ਰਵੀ ਸ਼ਾਸਤਰੀ ਨੂੰ ਰੋਹਿਤ ਦੀ ਸਥਿਤੀ ਬਾਰੇ ਪਤਾ ਨਾ ਹੁੰਦਾ. ਜੇਕਰ ਉਹ ਚੋਣ ਕਮੇਟੀ ਦਾ ਹਿੱਸਾ ਨਹੀਂ ਹਨ ਤਾਂ ਵੀ ਸੇਲੇਕਟਰਾਂ ਕੋਲ ਅਜੇ ਵੀ ਇੱਕ ਜਾਂ ਦੋ ਦਿਨ ਪਹਿਲਾਂ ਦਾ ਸਮਾਂ ਹੁੰਦਾ ਹੈ. ਇਸ ਬਾਰੇ ਦੱਸਿਆ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਰੋਹਿਤ ਬਾਰੇ ਰਾਏ ਲੈਣੀ ਚਾਹੀਦੀ ਸੀ.”
ਸਹਿਵਾਗ ਨੇ ਕਿਹਾ ਕਿ ਹਾਲਾਂਕਿ ਸ਼ਾਸਤਰੀ ਔਪਚਾਰਿਕ ਤੌਰ 'ਤੇ ਚੋਣ ਕਮੇਟੀ ਦਾ ਹਿੱਸਾ ਨਹੀਂ ਹਨ, ਪਰ ਮੁੱਖ ਕੋਚ ਨੂੰ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਕਿ ਕਿਹੜੇ ਖਿਡਾਰੀ ਆਸਟਰੇਲੀਆ ਜਾਣਗੇ.
ਸਹਿਵਾਗ ਨੇ ਕਿਹਾ ਕਿ ਉਹ ਹੈਰਾਨ ਸਨ ਕਿ ਇਕ ਖਿਡਾਰੀ ਆਪਣੀ ਆਈਪੀਐਲ ਦੀ ਫਰੈਂਚਾਇਜ਼ੀ ਲਈ ਖੇਡਣ ਲਈ ਤਿਆਰ ਹੈ ਪਰ ਉਸ ਨੂੰ ਦੇਸ਼ ਲਈ ਖੇਡਣ ਲਈ ਨਹੀਂ ਚੁਣਿਆ ਗਿਆ. ਇਹ ਇੱਕ ਵੱਡੀ ਗਲਤੀ ਹੈ.