
ਵਾਨਿੰਦੂ ਹਸਰੰਗਾ (4/9) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਸ਼੍ਰੀਲੰਕਾ ਨੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਟੀ -20 ਮੈਚ ਵਿੱਚ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਭਾਰਤੀ ਬੱਲੇਬਾਜ਼ਾਂ ਕੋਲ ਹਸਰੰਗਾ ਦੀਆਂ ਸਪਿਨਿੰਗ ਗੇਂਦਾਂ ਦਾ ਕੋਈ ਜਵਾਬ ਨਹੀਂ ਸੀ।
ਹਸਰੰਗਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਹੀ ਇਹ ਸੰਭਵ ਹੋਇਆ ਕਿ ਸ਼੍ਰੀਲੰਕਾ ਨੇ ਸਾਲ 2008 ਤੋਂ ਬਾਅਦ ਪਹਿਲੀ ਵਾਰ ਕਿਸੇ ਵੀ ਫਾਰਮੈਟ ਵਿੱਚ ਭਾਰਤ ਨੂੰ ਦੁਵੱਲੀ ਲੜੀ ਵਿੱਚ ਹਰਾਇਆ। ਗੇਂਦ ਨਾਲ ਚਾਰ ਵਿਕਟਾਂ ਲੈਣ ਵਾਲੇ ਹਸਰੰਗਾ ਨੇ ਬੱਲੇ ਨਾਲ 14 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਨਾਲ ਟੀਮ ਨੂੰ ਮੈਚ ਅਤੇ ਸੀਰੀਜ਼ ਵਿੱਚ ਜਿੱਤ ਮਿਲੀ।
ਤੁਹਾਨੂੰ ਦੱਸ ਦੇਈਏ ਕਿ ਜਿਸ ਦਿਨ (29 ਜੁਲਾਈ) ਨੂੰ ਇਹ ਤੀਜਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਸੀ, ਹਸਰੰਗਾ ਆਪਣਾ 24 ਵਾਂ ਜਨਮਦਿਨ ਮਨਾ ਰਿਹਾ ਸੀ ਅਤੇ ਆਪਣੇ ਖਾਸ ਦਿਨ ਉਨ੍ਹਾਂ ਨੇ ਪੂਰੇ ਸ਼੍ਰੀਲੰਕਾ ਨੂੰ ਢੇਰ ਸਾਰੀਆਂ ਖੁਸ਼ੀਆਂ ਦਿੱਤੀਆਂ ਪਰ ਕਰੋੜਾਂ ਭਾਰਤੀਆਂ ਦੇ ਦਿਲਾਂ ਨੂੰ ਤੋੜ ਦਿੱਤਾ।