
BCCI ਨੇ ਅਜੇ ਤੱਕ ਨਹੀਂ ਦਿੱਤਾ ਯੁਵਰਾਜ ਸਿੰਘ ਦੇ ਰਿਟਾਇਰਮੇਂਟ ਵਾਪਸੀ ਦੇ ਪੱਤਰ ਦਾ ਜਵਾਬ : ਪੀਸੀਏ ਸੈਕ੍ਰੇਟਰੀ Images (Twitter)
ਯੁਵਰਾਜ ਸਿੰਘ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੂੰ ਅਜੇ ਤੱਕ ਆਲਰਾਉਂਡਰ ਦੀ ਵਾਪਸੀ ਬਾਰੇ ਬੀਸੀਸੀਆਈ ਵੱਲੋਂ ਜਵਾਬ ਨਹੀਂ ਮਿਲਿਆ ਹੈ। ਪੀਸੀਏ ਦੇ ਸਕੱਤਰ ਪੁਨੀਤ ਬਾਲੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਯੁਵਰਾਜ ਨੇ ਪਿਛਲੇ ਸਾਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਪਰ ਹੁਣ ਉਹਨਾਂ ਨੇ ਸੰਨਿਆਸ ਤੋਂ ਪਰਤਣ ਲਈ ਬੀਸੀਸੀਆਈ ਨੂੰ ਇੱਕ ਪੱਤਰ ਲਿਖਿਆ ਸੀ। ਬਾਲੀ ਉਹ ਸ਼ਖਸ ਹਨ ਜਿਹਨਾਂ ਨੇ ਯੁਵੀ ਨੂੰ ਵਾਪਸ ਆਉਣ ਦੀ ਅਪੀਲ ਕੀਤੀ, ਜਿਸ 'ਤੇ ਯੁਵਰਾਜ ਸਹਿਮਤ ਹੋ ਗਏ.
ਯੁਵਰਾਜ ਨੇ ਬੀਸੀਸੀਆਈ ਨੂੰ ਇੱਕ ਪੱਤਰ ਲਿਖ ਕੇ ਰਿਟਾਇਰਮੇਂਟ ਤੋਂ ਵਾਪਸ ਆਉਣ ਦੀ ਮਨਜ਼ੂਰੀ ਮੰਗੀ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।