David gower
'ਵਿਰਾਟ ਨੇ ਬੀਸੀਸੀਆਈ ਨੂੰ ਅੱਧੀ ਰਾਤ ਨੂੰ ਲਿਖੀ ਚਿੱਠੀ, ਇੰਗਲੈਂਡ ਤੋਂ ਆਇਆ ਇੱਕ ਹੋਰ ਹੈਰਾਨ ਕਰਨ ਵਾਲਾ ਬਿਆਨ
ਮੈਨਚੇਸਟਰ ਵਿੱਚ ਇੰਗਲੈਂਡ ਅਤੇ ਭਾਰਤ ਦੇ ਵਿੱਚ ਪੰਜਵਾਂ ਟੈਸਟ ਮੈਚ ਰੱਦ ਹੋਣ ਦੇ ਬਾਅਦ, ਕਈ ਦਿੱਗਜ ਟੀਮ ਇੰਡੀਆ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਗਾਵਰ ਨੇ ਇਸ ਟੈਸਟ ਦੇ ਰੱਦ ਹੋਣ ਤੋਂ ਬਾਅਦ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਗੋਵਰ ਨੇ ਦਾਅਵਾ ਕੀਤਾ ਹੈ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਨਚੈਸਟਰ ਵਿੱਚ 5 ਵੇਂ ਟੈਸਟ ਤੋਂ ਇੱਕ ਦਿਨ ਪਹਿਲਾਂ ਅੱਧੀ ਰਾਤ ਨੂੰ ਬੀਸੀਸੀਆਈ ਨੂੰ ਇੱਕ ਪੱਤਰ ਭੇਜਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਬਿਲਕੁੱਲ ਉਮੀਦ ਨਹੀਂ ਸੀ ਕਿ ਇਹ ਟੈਸਟ ਮੈਚ ਰੱਦ ਹੋ ਜਾਵੇਗਾ।