England t20 world cup
ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2021 ਦੇ ਫਾਈਨਲ 'ਚ ਪਹੁੰਚਿਆ ਨਿਊਜ਼ੀਲੈਂਡ
ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਆਬੂ ਧਾਬੀ 'ਚ ਖੇਡੇ ਗਏ ICC T20 ਵਿਸ਼ਵ ਕੱਪ 2021 ਦੇ ਪਹਿਲੇ ਸੈਮੀਫਾਈਨਲ ਮੈਚ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਨਿਊਜ਼ੀਲੈਂਡ ਦੀ ਟੀਮ ਇਸ ਫਾਰਮੈਟ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ।
ਇੰਗਲੈਂਡ ਦੇ 166 ਦੌੜਾਂ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਇੱਕ ਓਵਰ ਬਾਕੀ ਰਹਿੰਦਿਆਂ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਨਿਊਜ਼ੀਲੈਂਡ ਦੀ ਜਿੱਤ ਦੇ ਹੀਰੋ ਰਹੇ ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ ਨੇ 47 ਗੇਂਦਾਂ 'ਚ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 72 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਡੇਵੋਨ ਕੋਨਵੇ ਨੇ 38 ਗੇਂਦਾਂ 'ਤੇ 46 ਦੌੜਾਂ ਬਣਾਈਆਂ, ਜਦਕਿ ਜੇਮਸ ਨੀਸ਼ਮ ਨੇ 11 ਗੇਂਦਾਂ 'ਤੇ 27 ਦੌੜਾਂ ਦੀ ਅਹਿਮ ਪਾਰੀ ਖੇਡੀ।
Related Cricket News on England t20 world cup
-
ਟੀ 20 ਵਰਲਡ ਕੱਪ 2021: ਬੇਨ ਸਟੋਕਸ ਨੇ ਦਿੱਤੀ ਸਾਰੀਆਂ ਟੀਮਾਂ ਨੂੰ ਚੇਤਾਵਨੀ, ਕਿਹਾ- ਇੰਗਲੈਂਡ ਦੀ ਟੀਮ ਕਿਸੇ…
ਇੰਗਲੈਂਡ ਦੇ ਆਲਰਾਉਂਡਰ ਬੇਨ ਸਟੋਕਸ ਨੇ ਸਾਰੀਆਂ ਟੀਮਾਂ ਨੂੰ 2021 ਵਿਚ ਹੋਣ ਵਾਲੇ ਟੀ -20 ਵਿਸ਼ਵ ਕੱਪ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ। ਇਸ ਖਿਡਾਰੀ ਨੇ ਕਿਹਾ ਹੈ ਕਿ ਇੰਗਲੈਂਡ ਦੀ ...
Cricket Special Today
-
- 06 Feb 2021 04:31