Advertisement
Advertisement
Advertisement
Advertisement

Kkr vs rr

Cricket Image for IPL 2022: KKR ਨੇ ਜਿੱਤ ਦੇ ਰਾਹ 'ਤੇ ਕੀਤੀ ਵਾਪਸੀ, ਰਿੰਕੂ-ਰਾਣਾ ਦੇ ਦਮ 'ਤੇ ਰਾਜਸਥਾਨ ਨੂੰ 7 ਵਿ
Image Source: Google

IPL 2022: KKR ਨੇ ਜਿੱਤ ਦੇ ਰਾਹ 'ਤੇ ਕੀਤੀ ਵਾਪਸੀ, ਰਿੰਕੂ-ਰਾਣਾ ਦੇ ਦਮ 'ਤੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ

By Shubham Yadav May 03, 2022 • 18:06 PM View: 433

ਨਿਤੀਸ਼ ਰਾਣਾ (ਅਜੇਤੂ 48) ਅਤੇ ਰਿੰਕੂ ਸਿੰਘ (ਅਜੇਤੂ 42) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 47ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ (ਆਰਆਰ) ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਸੋਮਵਾਰ ਨੂੰ ਖੇਡੇ ਗਏ ਇਸ ਮੈਚ ਵਿਚ ਰਾਜਸਥਾਨ ਨੇ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾਈਆਂ ਪਰ ਇਹ ਦੌੜ੍ਹਾਂ ਨਾਕਾਫੀ ਸਾਬਿਤ ਹੋਈਆਂ।

ਲਗਾਤਾਰ ਪੰਜ ਹਾਰਾਂ ਤੋਂ ਬਾਅਦ ਕੋਲਕਾਤਾ ਦੀ ਇਹ ਚੌਥੀ ਜਿੱਤ ਹੈ ਅਤੇ ਰਾਜਸਥਾਨ ਦੀ ਇਸ ਸੀਜ਼ਨ ਦੀ ਚੌਥੀ ਹਾਰ ਹੈ। ਰਿੰਕੂ ਸਿੰਘ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਕੇਕੇਆਰ ਵੱਲੋਂ 'ਪਲੇਅਰ ਆਫ਼ ਦਾ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਰਾਜਸਥਾਨ ਵੱਲੋਂ ਦਿੱਤੇ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਬਾਬਾ ਇੰਦਰਜੀਤ ਸਿੰਘ ਅਤੇ ਆਰੋਨ ਫਿੰਚ ਨੇ ਪਾਰੀ ਦੀ ਸ਼ੁਰੂਆਤ ਕੀਤੀ।

Related Cricket News on Kkr vs rr