
ਕਿੰਗਜ ਇਲੈਵਨ ਪੰਜਾਬ ਲਗਾਤਾਰ ਪੰਜ ਮੁਕਾਬਲੇ ਜਿੱਤ ਕੇ ਪਲੇਆੱਫ ਦੀ ਰੇਸ ਵਿਚ ਬਣੀ ਹੋਈ ਹੈ. ਹੁਣ ਪੰਜਾਬ ਦੇ ਸਾਹਮਣੇ ਅਗਲੀ ਚੁਣੌਤੀ ਰਾਜਸਥਾਨ ਰਾਇਲਜ ਦੀ ਹੈ. ਪੰਜਾਬ ਦੀ ਟੀਮ ਇਸ ਸੀਜਨ ਦੇ ਦੂਜੇ ਹਾਫ ਵਿਚ ਖਤਰਨਾਕ ਫੌਰਮ ਵਿਚ ਨਜਰ ਆ ਰਹੀ ਹੈ. ਇਸ ਟੀਮ ਦੀ ਬੱਲੇਬਾਜੀ ਫੌਰਮ ਵਿਚ ਨਜਰ ਆ ਰਹੀ ਹੈ, ਪਰ ਮਿਡਲ ਆੱਰਡਰ ਤੋਂ ਵੀ ਬਹੁਤ ਉਮੀਦਾਂ ਹੋਣਗੀਆਂ. ਕੇ ਐਲ ਰਾਹੁਲ ਦੀ ਟੀਮ ਵਿਚ ਮਿਡਲ ਆੱਰਡਰ ਵਿਚ ਦੀਪਕ ਹੁੱਡਾ ਵਰਗਾ ਬੱਲੇਬਾਜ ਵੀ ਹੈ, ਜਿਸਨੇ ਟੀਮ ਦੇ ਲਈ ਅਹਿਮ ਮੋੜ ਤੇ ਯੋਗਦਾਨ ਦਿੱਤਾ ਹੈ. ਹੁੱਡਾ ਦਾ ਫੌਰਮ ਵੀ ਟੀਮ ਲਈ ਚੰਗਾ ਸੰਕੇਤ ਹੈ ਰਾਜਸਥਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਹੁੱਡਾ ਸਮੇਂ ਦਾ ਲੁੱਤਫ ਚੁੱਕ ਰਹੇ ਹਨ.
ਕਿੰਗਜ ਇਲੈਵਨ ਪੰਜਾਬ ਨੇ ਆਪਣੇ ਆੱਫੀਸ਼ਿਅਲ ਪੇਜੇ ਤੇ ਇੱਕ ਵੀਡਿਉ ਸ਼ੇਅਰ ਕੀਤਾ ਹੈ ਜਿਸ ਵਿਚ ਦੀਪਕ ਹੁੱਡਾ ਆਪਣੇ ਸਰੀਰ ਤੇ ਬਣੇ ਟੈਟੂਜ਼ ਬਾਰੇ ਗੱਲ ਕਰਦੇ ਹੋਏ ਨਜਰ ਆ ਰਹੇ ਹਨ. ਸਰਫਰਾਜ ਖਾਨ ਉਹਨਾਂ ਦਾ ਇੰਟਰਵਿਉ ਲੈਂਦੇ ਹੋਏ ਪੁੱਛਦੇ ਹਨ ਕਿ ਦੀਪਕ ਤੁਹਾਡੀ ਬਾੱਡੀ ਤੇ ਕਿੰਨ੍ਹੇ ਟੈਟੂਜ਼ ਹਨ ਅਤੇ ਤੁਸੀਂ ਇਹ ਕਿਉਂ ਬਣਵਾਏ ਸੀ ?
ਇਸ ਸਵਾਲ ਦੇ ਜਵਾਬ ਵਿਚ ਹੁੱਡਾ ਜਵਾਬ ਦਿੰਦੇ ਹੋਏ ਕਹਿੰਦੇ ਹਨ, 'ਲਗਭਗ ਮੇਰੇ ਸਾਰੇ ਸਰੀਰ ਤੇ ਟੈਟੂ ਬਣੇ ਹੋਏ ਹਨ. ਸਭ ਤੋਂ ਪਹਿਲਾ ਟੈਟੂ ਮੈਂ ਆਪਣੀ ਫੈਮਿਲੀ ਲਈ ਬਣਵਾਇਆ ਸੀ. ਕਿਉਂਕਿ ਮੇਰੀ ਫੈਮਿਲੀ ਮੇਰੀ ਤਾਕਤ ਹੈ ਉਸ ਤੋਂ ਬਾਅਦ ਇੱਕ ਟੈਟੂ ਮੈਂ ਆਪਣੇ ਮੰਮੀ-ਪਾਪਾ ਲਈ ਬਣਵਾਇਆ ਸੀ ਅਤੇ ਇਕ ਭਗਵਾਨ ਗਣੇਸ਼ ਦਾ ਟੈਟੂ ਹੈ.'