India tour of australia 2020 21
ਸਿਡਨੀ ਟੈਸਟ: ਚੇਤੇਸ਼ਵਰ ਪੁਜਾਰਾ ਨੇ 6000 ਟੈਸਟ ਦੌੜਾਂ ਕੀਤੀਆਂ ਪੂਰੀਆਂ, ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡਕੇ ਲਗਾਈ ਰਿਕਾਰਡਾਂ ਦੀ ਝੜ੍ਹੀ
ਭਾਰਤ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਟੈਸਟ ਮੈਚਾਂ ਵਿਚ 6000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਭਾਰਤ ਦੇ 11 ਵੇਂ ਬੱਲੇਬਾਜ਼ ਬਣ ਗਏ ਹਨ। ਪੁਜਾਰਾ ਨੇ ਸਿਡਨੀ ਕ੍ਰਿਕਟ ਗਰਾਉਂਡ ਵਿੱਚ ਤੀਜੇ ਟੈਸਟ ਦੇ ਪੰਜਵੇਂ ਦਿਨ ਨਾਥਨ ਲਿਓਨ ਦੀ ਗੇਂਦ ਤੇ ਇੱਕ ਦੌੜ ਪੂਰੀ ਕਰਕੇ ਇਹ ਮੁਕਾਮ ਹਾਸਲ ਕੀਤਾ। ਇਸ ਦੌਰਾਨ, ਉਹਨਾਂ ਨੇ ਇਸ ਮੈਚ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਵੀ ਪੂਰਾ ਕੀਤਾ। ਪੁਜਾਰਾ ਨੇ 205 ਗੇਂਦਾਂ ਦਾ ਸਾਹਮਣਾ ਕੀਤਾ ਅਤੇ 12 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ।
ਤੋੜਿਆ ਅਜ਼ਹਰੂਦੀਨ ਦਾ ਰਿਕਾਰਡ