Shreyas iyer ipl
IPL 2020: ਸ਼੍ਰੇਅਸ ਅਈਅਰ ਨੇ ਦੱਸਿਆ ਮੈਚ ਦਾ ਟਰਨਿੰਗ ਪੁਆਇੰਟ, ਜਿੱਥੇ ਦਿੱਲੀ ਕੈਪਿਟਲਸ ਹਾਰੀ ਮੈਚ
ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ 88 ਦੌੜਾਂ ਦੀ ਹਾਰ ਤੋਂ ਬਾਅਦ, ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹਨਾਂ ਦੀ ਟੀਮ ਪਾਵਰਪਲੇ ਵਿਚ ਹੀ ਮੈਚ ਹਾਰ ਗਈ ਸੀ ਕਿਉਂਕਿ ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਨੇ 6 ਓਵਰਾਂ ਵਿਚ 77 ਦੌੜਾਂ ਬਣਾ ਦਿੱਤੀਆਂ ਸੀ. 220 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਦਿਆਂ, ਦਿੱਲੀ ਦੀ ਟੀਮ ਬੁਰੀ ਤਰ੍ਹਾਂ ਫਲਾਪ ਹੋ ਗਈ ਅਤੇ 19 ਓਵਰਾਂ ਵਿਚ 131 ਦੌੜਾਂ ਹੀ ਬਣਾ ਸਕੀ. ਉਹਨਾਂ ਦੇ ਵੱਲੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ. ਇਸ ਤੋਂ ਇਲਾਵਾ ਅਜਿੰਕਿਆ ਰਹਾਣੇ ਨੇ 26 ਅਤੇ ਸ਼ਿਮਰਨ ਹਿੱਟਮੇਅਰ ਨੇ 16 ਦੌੜਾਂ ਬਣਾਈਆਂ. ਤੁਸ਼ਾਰ ਦੇਸ਼ਪਾਂਡੇ 20 ਦੌੜਾਂ ਬਣਾ ਕੇ ਨਾਬਾਦ ਪਰਤੇ.
ਹੈਦਰਾਬਾਦ ਲਈ ਰਾਸ਼ਿਦ ਖਾਨ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਸੰਦੀਪ ਸ਼ਰਮਾ ਅਤੇ ਟੀ. ਨਟਰਾਜਨ ਨੇ ਦੋ ਸਫਲਤਾਵਾਂ ਹਾਸਲ ਕੀਤੀਆਂ.
Related Cricket News on Shreyas iyer ipl
-
IPL 2020: ਦਿੱਲੀ ਦੀ ਹਾਰ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ, ਸਾਨੂੰ ਆਪਣੀ ਫੀਲਡਿੰਗ ‘ਤੇ ਕੰਮ ਕਰਨ…
ਮੁੰਬਈ ਇੰਡੀਅਨਜ਼ ਖ਼ਿਲਾਫ਼ ਪੰਜ ਵਿਕਟਾਂ ਨਾਲ ਹਾਰਣ ਤੋਂ ਬਾਅਦ, ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਹੈ ਕਿ ਟੀਮ ਨੇ 10-15 ਦੌੜਾਂ ਘੱਟ ਬਣਾਈਆਂ ਸੀ ਅਤੇ ਇਸ ਕਾਰਨ ਉਹਨਾਂ ...
-
IPL 2020: ਦਿੱਲੀ ਕੈਪਿਟਲਸ ਨੂੰ ਲੱਗਾ ਵੱਡਾ ਝਟਕਾ, ਅਗਲੇ ਤਿੰਨ ਮੈਚਾਂ ਵਿੱਚੋਂ ਬਾਹਰ ਹੋ ਸਕਦਾ ਹੈ ਇਹ ਸਟਾਰ…
ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ ਮੈਚ ਵਿਚ ਦਿੱਲੀ ਕੈਪਿਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ...
-
ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਆਇਆ ਅਪਡੇਟ, ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਹ ਅਗਲਾ ਮੈਚ……
ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਜਾਬ ਦੇ ਖਿਲਾਫ ਜਿੱਤ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦੀ ਸੱਟ ਬਾਰੇ ਅਪਡੇਟ ਦਿੱਤਾ ਤੇ ਕਿਹਾ ਕਿ ਉਹ ਹੁਣ ਠੀਕ ਹਨ ਅਤੇ ਚੇਨੱਈ ਸੁਪਰ ...
Cricket Special Today
-
- 06 Feb 2021 04:31