So australia
Advertisement
IND VS AUS: ਰਿਸ਼ਭ ਪੰਤ ਦੇ ਸਮਰਥਨ ਵਿਚ ਉਤਰੇ ਸੌਰਵ ਗਾਂਗੁਲੀ, ਕਿਹਾ- 'ਚਿੰਤਾ ਨਾ ਕਰੋ, ਉਹ ਜਲਦੀ ਹੀ ਫੌਰਮ ਵਿਚ ਵਾਪਸ ਆਉਣਗੇ'
By
Shubham Sharma
November 25, 2020 • 15:24 PM View: 908
ਭਾਰਤੀ ਕ੍ਰਿਕਟ ਟੀਮ ਦੇ ਯੁਵਾ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਦੀ ਫੌਰਮ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ. ਆਈਪੀਐਲ ਸੀਜਨ 13 ਵਿਚ ਪੰਤ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ. ਜਿਸਦਾ ਨੁਕਸਾਨ ਉਹਨਾਂ ਨੂੰ ਆਸਟ੍ਰੇਲੀਆ ਦੌਰੇ ਤੇ ਟੀ 20 ਅਤੇ ਵਨਡੇ ਟੀਮ 'ਚੋਂ ਬਾਹਰ ਹੋ ਕੇ ਉਠਾਉਣਾ ਪਿਆ. ਹਾਲਾਂਕਿ, ਉਹਨਾਂ ਨੂੰ ਟੇਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ.
ਹੁਣ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਰਿਸ਼ਭ ਪੰਤ ਦਾ ਬਚਾਅ ਕੀਤਾ ਹੈ. ਪੰਤ ਦੇ ਬਾਰੇ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਗਾਂਗੁਲੀ ਨੇ ਪੀਟੀਆਈ ਨੂੰ ਕਿਹਾ, 'ਤੁਸੀਂ ਫਿਕਰ ਨਾ ਕਰੋ. ਉਹਨਾਂ ਦਾ ਬੈਟ ਸਵਿੰਗ ਵਾਪਸ ਆ ਜਾਏਗਾ. ਉਹ ਇਕ ਯੁਵਾ ਖਿਡਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਮਾਰਗਦਰਸ਼ਨ ਕਰਨ ਦੀ ਲੋਰ ਹੈ. ਉਹਨਾਂ ਕੋਲ ਜਬਰਦਸਤ ਟੈਲੇਂਟ ਹੈ. ਰਿਸ਼ਭ ਜਲਦੀ ਹੀ ਫੌਰਮ ਵਿਚ ਵਾਪਸ ਆ ਜਾਣਗੇ.'
Advertisement
Related Cricket News on So australia
Advertisement
Cricket Special Today
-
- 06 Feb 2021 04:31
Advertisement