
big bash league 10 daniel sams helps sydney thunder to beat brisbane heat (Daniel Sams)
ਡੈਨੀਅਲ ਸੈਮਸ ਦੇ ਆਲਰਾਉਂਡ ਪ੍ਰਦਰਸ਼ਨ ਦੇ ਚਲਦੇ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਨੂੰ ਸੋਮਵਾਰ ਨੂੰ ਬਿਗ ਬੈਸ਼ ਲੀਗ (ਬੀਬੀਐਲ) ਦੇ ਮੈਨੂਕਾ ਓਵਲ, ਕੈਨਬਰਾ ਵਿਖੇ ਸੱਤਵੇਂ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਸੈਮਸ ਨੇ ਸਿਰਫ 25 ਗੇਂਦਾਂ ਵਿਚ 65 ਦੌੜਾਂ ਬਣਾਈਆਂ ਜਿਸ ਦੌਰਾਨ ਉਹਨਾਂ ਨੇ ਸੱਤ ਛੱਕੇ ਅਤੇ ਤਿੰਨ ਚੌਕੇ ਵੀ ਲਗਾਏ।
179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਥੰਡਰ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਨ੍ਹਾਂ ਨੇ ਪਾਵਰਪਲੇ ਦੇ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਜੈਕ ਵਾਈਲਡਰਮੂਥ ਨੇ ਸ਼ਾਨਦਾਰ ਗੇਂਦਬਾਜੀ ਕਰਦੇ ਹੋਏ ਐਲੈਕਸ ਰਾੱਸ, ਬੇਨ ਕਟਿੰਗ, ਅਤੇ ਬਾਕਸਟਰ ਨੂੰ ਪਵੇਲਿਅਨ ਦਾ ਰਸਤਾ ਦਿਖਾਇਆ।
ਡੈਨੀਅਲ ਸੈਮਸ ਉਦੋਂ ਬੱਲੇਬਾਜੀ ਲਈ ਆਏ ਜਦੋਂ ਥੰਡਰ ਅੱਧੇ ਪੜਾਅ ਤੱਕ 80/5' ਤੇ ਸੀ। ਉਹਨਾਂ ਨੇ ਬੇਨ ਕਟਿੰਗ ਨਾਲ 69 ਦੌੜਾਂ ਜੋੜੀਆਂ ਅਤੇ ਕ੍ਰਿਸ ਗ੍ਰੀਨ ਦੇ ਨਾਲ 10 ਗੇਂਦਾਂ ਵਿੱਚ 31 ਦੌੜਾਂ ਦੀ ਸਾਂਝੇਦਾਰੀ ਕਰਦਿਆਂ 18.5 ਓਵਰਾਂ ਵਿੱਚ ਆਪਣੀ ਟੀਮ ਨੂੰ ਆਰਾਮ ਨਾਲ ਜਿੱਤ ਦਿਵਾ ਦਿੱਤੀ।