PAK vs SA: ਕਰਾਚੀ ਟੈਸਟ ਵਿਚ ਪਾਕਿਸਤਾਨ ਦੀ ਜ਼ਬਰਦਸਤ ਜਿੱਤ, ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
ਖੱਬੇ ਹੱਥ ਦੇ ਸਪਿਨਰ ਨੌਮਾਨ ਅਲੀ ਨੇ ਸ਼ੁੱਕਰਵਾਰ ਨੂੰ ਇਥੇ ਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਖਿਲਾਫ ਪਾਕਿਸਤਾਨ ਦੀ ਸੱਤ ਵਿਕਟਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਨੌਮਾਨ ਨੇ ਪੰਜ ਵਿਕਟਾਂ ਲਈਆਂ

Cricket Image for PAK vs SA: ਕਰਾਚੀ ਟੈਸਟ ਵਿਚ ਪਾਕਿਸਤਾਨ ਦੀ ਜ਼ਬਰਦਸਤ ਜਿੱਤ (Pic Credit- ICC Twitter)
ਨੌਮਾਨ ਨੇ ਪੂਰੇ ਮੈਚ ਵਿਚ 73 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਜਦੋਂਕਿ ਯਾਸੀਰ ਨੇ ਕੁੱਲ ਸੱਤ ਵਿਕਟਾਂ 133 ਦੌੜਾਂ ਦੇ ਕੇ ਲਈਆਂ। ਹੁਣ ਦੋਵੇਂ ਟੀਮਾਂ ਰਾਵਲਪਿੰਡੀ ਵਿੱਚ 4 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖਰੀ ਟੈਸਟ ਵਿੱਚ ਇੱਕ ਦੂਸਰੇ ਦਾ ਸਾਹਮਣਾ ਕਰਨਗੀਆਂ।
ਸੰਖੇਪ ਸਕੋਰ: ਦੱਖਣੀ ਅਫਰੀਕਾ 220 ਅਤੇ 245 (ਆਈਡਨ ਮਾਰਕਰਾਮ 74, ਰਾਸੀ ਵੈਨ ਡੇਰ ਦੁਸੇਨ 64; ਨੌਮਾਨ ਅਲੀ 5/35) ਪਾਕਿਸਤਾਨ 378 ਅਤੇ 90/3 (ਅਜ਼ਹਰ ਅਲੀ 31 ਨਾਬਾਦ, ਬਾਬਰ ਆਜ਼ਮ 30; ਐਨਰਿਕ ਨੋਰਕੀਆ 2/45).
Also Read
Advertisement
ਤਾਜ਼ਾ ਕ੍ਰਿਕਟ ਖ਼ਬਰਾਂ