Chris woakes
Advertisement
ENG V AUS, ਦੂਜਾ ਵਨਡੇ: ਆਰਚਰ, ਵੋਕਸ ਅਤੇ ਕਰ੍ਰਨ ਨੇ ਆਸਟਰੇਲੀਆ ਦੇ ਹੱਥੋਂ ਖੋਹ ਲਈ ਜਿੱਤ, ਇੰਗਲੈਂਡ ਨੇ ਸੀਰੀਜ਼ ਕੀਤੀ 1-1 ਨਾਲ ਬਰਾਬਰ
By
Shubham Yadav
September 14, 2020 • 11:00 AM View: 605
ਇੰਗਲੈਂਡ ਨੇ ਜੋਫਰਾ ਆਰਚਰ, ਕ੍ਰਿਸ ਵੋਕਸ ਅਤੇ ਸੈਮ ਕਰ੍ਰਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਮੈਨਚੇਸਟਰ ਵਿਖੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਆਸਟਰੇਲੀਆ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇੰਗਲੈਂਡ ਨੇ ਲੜੀ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਇੰਗਲੈਂਡ ਦੀਆਂ 231 ਦੌੜਾਂ ਦੇ ਜਵਾਬ ਵਿਚ ਆਸਟਰੇਲੀਆ 48.4 ਓਵਰਾਂ ਵਿਚ 207 ਦੌੜਾਂ 'ਤੇ ਆਲ ਆਉਟ ਹੋ ਗਿਆ। ਇਕ ਸਮੇਂ ਆਸਟਰੇਲੀਆ ਦਾ ਸਕੋਰ 30.4 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਸੀ। ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਲਾਜਵਾਬ ਵਾਪਸੀ ਕਰਦੇ ਹੋਏ, ਪੂਰੀ ਤਰ੍ਹਾਂ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਕੰਗਾਰੂ ਟੀਮ ਨੂੰ ਅਗਲੀ 63 ਦੌੜਾਂ 'ਤੇ ਸਮੇਟ ਕੇ ਹਾਰ ਦੇ ਜਬੜ੍ਹੇ ਤੋਂ ਜਿੱਤ ਖੋਹ ਲਈ।
ਆਰਚਰ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।
Advertisement
Related Cricket News on Chris woakes
-
ਸੁਰੇਸ਼ ਰੈਨਾ ਸਮੇਤ ਇਹ 4 ਵੱਡੇ ਖਿਡਾਰੀ ਹੋਏ ਆਈਪੀਐਲ 2020 ਤੋਂ ਬਾਹਰ, ਵੇਖੋ ਲਿਸਟ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ. ਕੋਰੋਨਾਵਾ ...
Advertisement
Cricket Special Today
-
- 06 Feb 2021 04:31
Advertisement